Elderly couple broke: ਕਪੂਰਥਲਾ ਦੇ ਪਿੰਡ ਸ਼ਿਕਾਰਪੁਰ ਤੋਂ ਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਦੋਵਾਂ ਦਾ ਗੱਲਾਂ ਵੱਢ ਕੇ ਹੱਤਿਆ ਕੀਤੀ ਗਈ ਹੈ। ਸ਼ੁਰੂਆਤ ਦੇ ਵਿੱਚ ਇਹ ਮਾਮਲਾ ਲੁੱਟ ਦਾ ਦੱਸਿਆ ਜਾ ਰਿਹਾ ਹੈ। ਪਰ ਪੁਲਿਸ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇ ਪਤੀ-ਪਤਨੀ ਘਰ ਦੇ ਵਿੱਚ ਇੱਕਲੇ ਰਹਿੰਦੇ ਸੀ। ਜਦ ਕਿ ਬਾਕੀ ਪਰਿਵਾਰ ਵਿਦੇਸ਼ ਦੇ ਵਿੱਚ ਸੈਟਲ ਹਨ। ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਹੈ ਜਿਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪਰ ਜਿਸ ਢੰਗ ਦੇ ਨਾਲ ਬਜ਼ੁਰਗ ਜੋੜੇ ਦਾ ਕਤਲ ਕੀਤਾ ਗਿਆ ਹੈ ਦੋਵੇ ਘਰ ਦੇ ਵਿੱਚ ਇੱਕਲੇ ਸਨ। ਇਸ ਦੋਹਰੇ ਕਤਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਫਿੰਗਰ ਪ੍ਰਿੰਟਸ ਤੋਂ ਲੈ ਕੇ ਫਾਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਕਿ ਅਖੀਰ ਕਿਸ ਦੇ ਵਲੋਂ ਇਹ ਕਤਲ ਕੀਤਾ ਗਿਆ।
CCTV ਕੈਮਰੇ ਦੀ ਜਾਂਚ ਹੋ ਰਹੀ ਹੈ। ਕਪੂਰਥਲਾ ਦੇ ਸ਼ਿਕਾਰਪੁਰ ਪਿੰਡ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਅਪਰਾਧਿਕ ਮਾਮਲੇ ਲਗਾਤਾਰ ਜਾਰੀ ਹਨ। ਚਾਹੇ ਬਲਾਤਕਾਰ ਨੂੰ ਲੈ ਕੇ ਗੱਲ ਕੀਤੀ ਜਾਵੇ ਭਾਵੇ ਲੁੱਟ-ਖੋਹ ਦੀ ਗੱਲ ਕੀਤੀ ਜਾਵੇ ਤਾਂ ਇਹ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਹੈ ਕਿ ਇਹ ਘਟਨਾ ਸਵੇਰੇ 6:30 ਵਜੇ ਹੋਈ ਹੈ ਉਨ੍ਹਾਂ ਦਸਿਆ ਕਿ ਜਿਸ ਬਜ਼ੁਰਗ ਦਾ ਕਤਲ ਕੀਤਾ ਗਿਆ ਉਹ ਉਨ੍ਹਾਂ ਦੇ ਚਾਚੇ ਦਾ ਬੀਟਾ ਸੀ। ਜਦ ਉਹ ਸਵੇਰੇ ਘਰ ਵਲੋਂ ਗੁਜਰੇ ਤਾ ਖਿੜਕੀ ਖੁਲੀ ਸੀ ਜਿਸ ‘ਚੋ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਭਰਾ ਤੇ ਭਾਬੀ ਉਪਰ ਬੋਰੀਆ ਦਿੱਤੀਆ ਹੋਈਆ ਸਨ। ਜਦ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾ ਉਨ੍ਹਾਂ ਦੀਆਂ ਲਾਸ਼ਾਂ ਪਈਆਂ ਸਨ। ਜਿਸ ਤੋਂ ਸਾਫ ਪਤਾ ਲਗ ਰਿਹਾ ਸੀ ਕਿ ਕਿਸੇ ਨੇ ਕਤਲ ਕੀਤਾ ਹੈ।