Learn how Guru Nanak Dev ji: ਗੁਰੂ ਨਾਨਕ ਦੇਵ ਜੀ ਪਾਂਧੇ ਨੂੰ ਥੱਥੇ ਅੱਖਰ ਦੇ ਅਰਥ ਕਰਦੇ ਆਖਦੇ ਹਨ । ਥੱਥਾ ਅੱਖਰ ਬੋਲਦਾ ਹੈ ਥਾਨ ਥਨੰਤਰ ਪੁਰੀਆਂ ਲੋਆਂ ਵਿੱਚ ਪਰਮੇਸ਼ਰ ਜੀ ਵਿਆਪਿਆ ਹੋਇਆ ਹੈ ਜਿਸ ਦਾ ਕੀਤਾ ਹੁੰਦਾ ਹੈ ਮਾਇਆ ਦਾ ਭਰਮ ਜੋ ਹੈ ਸਭ ਝੂਠ ਹੈ । ਜੋ ਵਾਹਿਗੁਰੂ ਜੀ ਦਾ ਭਾਣਾ ਹੈ ਸੋਈ ਭਲਾ ਹੈ । ਦਦਾ ਆਖਦਾ ਹੈ ਜੋ ਕਿਸੇ ਜੀਵ ਨੂੰ ਦੋਸ਼ ਕੀ ਦੱਇਏ ਸੋ ਜੋ ਕਰਮ ਲਿਖੇ ਹੋਏ ਹਨ ਸੋ ਭੋਗਦਾ ਹੈ । ਹੋਰ ਸਭ ਜੀਵ ਜੋ ਹਨ ਜੰਤ੍ਰ ਹਨ ਵਾਹਿਗੁਰੂ ਵਜੰਤ੍ਰੀ ਹੈ । ਜਿਉਂ ਵਜਾਂਵਦਾ ਹੈ ਤਿਉਂ ਵੱਜਦੇ ਹਨ । ਧਧਾ ਆਖਦਾ ਹੈ ਅਕਾਲ ਪੁਰਖ ਨੇ ਪ੍ਰਿਥਵੀ ਅਰ ਅਕਾਸ਼ ਦੀ ਕਲਾਧਾਰ ਛੱਡੀ ਹੈ । ਸਭ ਜੀਆਂ ਜੰਤਾਂ ਦੇ ਰੰਗ ਕੀਤੇ ਹੈ ਸੁ ਜੇਹੇ ਕਰਮ ਹਨ ਤੇਹਾ ਵਾਹਿਗੁਰੂ ਨੇ ਦਿੱਤਾ ਹੋਇਆ ਹੈ।
ਨੰਨੇ ਕਿਹਾ ਜੋ ਖਾਂਵੰਦ ਸਚਾ ਸਾਹਿਬ ਗੁਰੂ ਹੈ ਸਰਬੱਤ ਦਾ ਸੁਆਮੀ ਸਰਬ ਵਿਖੇ ਭੋਗਦਾ ਹੈ । ਸਰਬ ਦਾ ਦਿਸਟਾ ਹੈ ਕੋਈ ਨਹੀਂ ਦੇਖ ਸਕਦਾ ਉਹ ਸਰਬ ਕਉ ਦੇਖਤਾ ਹੈ । ਪੱਪੇ ਅੱਖਰ ਕਿਹਾ ਹੇ ਮਾਲਿਕ ਸਰਬ ਦਾ ਉਹ ਜਗਦੀਸ ਹੈ । ਜਗਤ ਨੂੰ ਦੇਖਣ ਵਾਸਤੇ ਲੀਲ੍ਹਾ ਰਚੀ ਹੈ । ਸਰਬ ਕਉ ਦੇਂਦਾ ਭੀ ਉਹ ਅਰ ਸਰਬੱਤ ਵਿਖੇ ਰਵਿਆ ਭੀ ਉਹੀ ਹੈ। ਫੱਫਾ ਅੱਖਰ ਆਖਦਾ ਹੈ ਸੰਪੂਰਨ ਸੰਸਾਰ ਇਸ ਮਾਇਆ ਕੇ ਜਾਲ ਮੇਂ ਫਾਥਾ ਹੂਆ ਹੈ । ਜਮ ਕੇ ਸੰਗਲਾਂ ਸਾਥ ਬੰਧੇ ਹੈਂ ਗੁਰਾਂ ਦੀ ਕ੍ਰਿਪਾ ਸੁ ਸੰਸਿਆਂ ਤੋਂ ਛੁੱਟਦੇ ਹਾਂ ਜਿਹੜੇ ਸਾਧ ਸਰਨ ਪਏ ਹਨ ।
ਇਹ ਵੀ ਦੇਖੋ: 12 ਸਾਲਾਂ ਦਾ ਸਿੰਘ ਕਹਿੰਦਾ, ਧੌਣ ਤੇ ਗੋਡਾ ਰੱਖ ਕਨੂੰਨ ਵਾਪਸ ਕਰਾਵਾਂਗੇ