Dharmendra Trolled on Twitter : ਹੁਣ ਬਾਲੀਵੁੱਡ ਅਦਾਕਾਰ ਵੀ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਵੀਰਵਾਰ ਨੂੰ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਕੰਗਣਾ ਰਣੌਤ ਅਤੇ ਦਿਲਜੀਤ ਦੁਸਾਂਝ ਨੇ ਇਸ ਮੁੱਦੇ 'ਤੇ ਇਕ ਦੂਜੇ ਨੂੰ ਟੱਕਰ ਦਿੱਤੀ। ਦੋਵੇਂ ਦਿਨ-ਰਾਤ ਟਵਿੱਟਰ 'ਤੇ ਲੜਦੇ ਰਹੇ । ਬਹੁਤ ਸਾਰੇ ਪੰਜਾਬੀ ਸਿੰਗਰਾ ਅਤੇ ਬਾਲੀਵੁੱਡ ਦੇ ਅਦਾਕਾਰਾ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ।
![Dharmendra Trolled on Twitter](https://dailypost.in/wp-content/uploads/2020/12/5-5.jpg)
ਇਸ ਦੌਰਾਨ, ਦਿੱਗਜ ਅਦਾਕਾਰ ਧਰਮਿੰਦਰ ਨੇ ਕਿਸਾਨਾਂ ਬਾਰੇ ਇੱਕ ਟਵੀਟ ਕੀਤਾ ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਇਸਨੂੰ ਮਿਟਾ ਦਿੱਤਾ ਗਿਆ। ਜਦ ਲੋਕਾਂ ਨੇ ਇਸ ਤੇ ਸਵਾਲ ਚੁੱਕੇ ਤਾਂ ਧਰਮਿੰਦਰ ਦਾ ਕਹਿਣਾ ਸੀ ਕਿ ਜੀ ਭਰ ਕੇ ਗਾਲਾ ਕੱਢੋ । ਉਹਨਾਂ ਨੇ ਕਿਹਾ ਮੈ ਤੁਹਾਡੇ
ਇਸ ਤਰਾਂ ਦੇ ਕਮੈਂਟਸ ਤੋਂ ਹੀ ਦੁਖੀ ਹੋ ਕੇ ਟਵੀਟ ਡਿਲੀਟ ਕੀਤੀ ਸੀ । ਉਹਨਾਂ ਕਿਹਾ ਕਿ ਹਾਂ ਮੈਂ ਆਪਣੇ ਕਿਸਾਨ ਭਰਾਵਾਂ ਲਈ ਬਹੁਤ ਹੀ ਦੁਖੀ ਹਾਂ ।ਮੈਂ ਚਾਹੁੰਦਾ ਹਾਂ ਕਿ ਸਰਕਾਰ ਜਲਦੀ ਤੋਂ ਜਲਦੀ ਕੋਈ ਚੰਗਾ ਫੈਸਲਾ ਲਵੇ ।