Gippy Grewal Shared Video : ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਉਠਾ ਰਹੇ ਨੇ । ਉਹ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਛੋਟੀ ਜਿਹੀ ਬੱਚੀ ਦੀ ਵੀਡੀਓ ਸ਼ੇਅਰ ਕੀਤੀ ਹੈ।
ਵੀਡੀਓ ‘ਚ ਬੱਚੀ ਆਪਣਾ ਨਾਂਅ ਸਿਰਤ ਕੌਰ ਦੱਸਿਆ ਹੈ । ਇਸ ਬੱਚੀ ਨੇ ਕਿਹਾ ਕਿ ਲਾਕਡਾਊਨ ਚ ਮੋਦੀ ਨੇ ਥਾਲੀਆਂ ਤੇ ਮੋਬੱਤੀਆਂ ਜੋ ਕਿ ਵੀ ਕਿਹਾ ਅਸੀਂ ਸਭ ਕੀਤਾ । ਜਦੋਂ ਕਿ ਕੋਰੋਨਾ ਨਜ਼ਰ ਵੀ ਨਹੀਂ ਆਇਆ ਪਰ ਅਸੀਂ ਤੁਹਾਡੇ ਕਹਿਣ ਤੇ ਸਭ ਕੁੱਝ ਕੀਤਾ । ਪਰ ਹੁਣ ਠੰਡ ‘ਚ ਬੈਠੇ ਕਿਸਾਨ ਤਾਂ ਦਿਖ ਰਹੇ ਨੇ ਉਨ੍ਹਾਂ ਦਾ ਹੱਲ ਕਿਉਂ ਨਹੀਂ ਕਰ ਰਹੇ । ਛੋਟੀ ਜਿਹੀ ਬੱਚੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਂਦੀ ਹੋਈ ਦਿਖਾਈ ਦੇ ਰਹੀ ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।
ਜਿਸ ਕਰਕੇ ਗਾਇਕ ਗਿੱਪੀ ਗਰੇਵਾਲ ਵੀ ਆਪਣੇ ਆਪਣ ਨੂੰ ਸ਼ੇਅਰ ਕਰਨ ਤੋਂ ਰੋਕ ਨਹੀਂ ਪਾਏ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਵਾਹਿਗੁਰੂ ਜੀ ਮੇਹਰ ਕਰੇ’ । ਦਰਸ਼ਕਾਂ ਵੀ ਕਮੈਂਟ ਕਰਕੇ ਕਿਸਾਨ ਵੀਰਾਂ ਦੇ ਲਈ ਅਰਦਾਸਾਂ ਕਰ ਰਹੇ ਨੇ ।
ਦੇਖੋ ਵੀਡੀਓ : ਮੋਦੀ ਸਰਕਾਰ ਨੂੰ ਐਵਾਰਡ ਵਾਪਿਸ ਕਰਨ ਵਾਲੇ ਖਿਡਾਰੀ ਚੜੇ ਕਿਸਾਨਾਂ ਦੀ ਸਟੇਜ਼ ਤੇ ਸੁਣੋ ਕੀ ਬੋਲੇ..