Nisha Bano Shared Video : ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮੇਰੀ ਜ਼ਿੰਦਗੀ ਦਾ ਬੈਸਟ ਪਾਰਟ’। ਨਿਸ਼ਾ ਬਾਨੋ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਨੋ ਪੰਜਾਬੀ ਇੰਡਸਟਰੀ ਦਾ ਉਹ ਨਾਂਅ ਹੈ ਜਿਸ ਨੇ ਨਾ ਸਿਰਫ਼ ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ ਬਲਕਿ ਉਸ ਦੀ ਅਦਾਕਾਰੀ ਵੀ ਬਾਕਮਾਲ ਹੈ । ਨਿਸ਼ਾ ਬਾਨੋ ਮੁਤਾਬਿਕ ਇੰਡਸਟਰੀ ਵਿੱਚ ਉਹਨਾਂ ਦਾ ਜੋ ਨਾਂਅ ਬਣਿਆ ਹੈ ਉਹ ਕਰਮਜੀਤ ਅਨਮੋਲ ਕਰਕੇ ਬਣਿਆ ਹੈ ।
ਨਿਸ਼ਾ ਬਾਨੋ ਨੇ ਦੱਸਿਆ ਕਿ ‘ਜਦੋਂ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਚੰਡੀਗੜ੍ਹ ਆ ਗਏ ਸਨ ਤਾਂ ਜੋ ਉਹ ਮਾਡਲਿੰਗ ਦੇ ਖੇਤਰ ਵਿੱਚ ਕਰੀਅਰ ਬਣਾ ਸਕਣ ਪਰ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਕਰਮਜੀਤ ਅਨਮੋਲ ਨਾਲ ਹੋ ਗਈ ।
ਇਸ ਮੁਲਾਕਾਤ ਦੌਰਾਨ ਜਦੋਂ ਉਹਨਾਂ ਨੇ ਨਿਸ਼ਾ ਦੀ ਆਵਾਜ਼ ਸੁਣੀ ਤਾਂ ਕਰਮਜੀਤ ਅਨਮੋਲ ਨੇ ਉਹਨਾਂ ਨੂੰ ਗਾਇਕੀ ਦੇ ਖੇਤਰ ਕਰੀਅਰ ਬਨਾਉਣ ਦੀ ਸਲਾਹ ਦਿੱਤੀ ਤੇ ਬਕਾਇਦਾ ਉਸ ਸਿਗਿੰਗ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ । ਇਸ ਤੋਂ ਬਾਅਦ ਕਰਮਜੀਤ ਅਨਮੋਲ ਹੀ ਨਿਸ਼ਾ ਬਾਨੋ ਨੂੰ ਅਦਾਕਾਰੀ ਦੇ ਖੇਤਰ ਵਿੱਚ ਲੈ ਕੇ ਆਏ’ ।
ਦੇਖੋ ਵੀਡੀਓ : ਨਿਸ਼ਾ ਬਣੋ ਵਲੋਂ ਸਾਂਝੀ ਕੀਤੀ ਗਈ ਆਪਣੀ ਮਾਂ ਨਾਲ ਇਕ ਵੀਡੀਓ !