Rakhi Says About Her Husband : ਬਾਲੀਵੁੱਡ ‘ਚ ਆਈਟਮ ਗਰਲ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੇ ਬੜਬੋਲੇ ਸੁਭਾਅ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਹਰ ਵਾਰ ਉਹ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ਵਿਚ ਹੀ ਰਹਿੰਦੇ ਹਨ। ਏਨੀਂ ਦਿਨੀਂ ਉਹ ਬਿੱਗ ਬੌਸ -14 ‘ਚ ਜਾਣ ਨੂੰ ਲੈ ਕੇ ਚਰਚਾ ‘ਚ ਹੈ । ਰਾਖੀ ਸਾਵੰਤ ਕੁਝ ਮਹੀਨੇ ਪਹਿਲਾਂ ਆਪਣੇ ਵਿਆਹ ਨੂੰ ਲੈ ਕੇ ਚਰਚਾ ‘ਚ ਆਈ ਸੀ । ਰਾਖੀ ਸਾਵੰਤ ਨੇ ਕੁਝ ਵੀਡੀਓ ਸਾਂਝੇ ਕਰਦੇ ਹੋਏ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਸੀ ।
ਪਰ ਉਨ੍ਹਾਂ ਦਾ ਪਤੀ ਕੌਣ ਹੈ ਇਹ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਹੈ ਅਤੇ ਲੋਕ ਮੁੜ ਤੋਂ ਉਨ੍ਹਾਂ ਦੇ ਪਤੀ ਨੂੰ ਲੈ ਕੇ ਸਵਾਲ ਕਰਨ ਲੱਗ ਪਏ ਹਨ । ਰਾਖੀ ਦੇ ਪਤੀ ਦਾ ਜ਼ਿਕਰ ‘ਬਿੱਗ ਬੌਸ 14 ‘ਚ ਵੀ ਹੋ ਚੁੱਕਿਆ ਹੈ। ਹੁਣ ਇਨ੍ਹਾਂ ਸਵਾਲਾਂ ਦੇ ਵਿਚਕਾਰ ਐਕਟ੍ਰੈੱਸ ਨੇ ਇਹ ਸੋਚ ਲਿਆ ਹੈ ਕਿ ਉਹ ਜਲਦ ਹੀ ਆਪਣੇ ਪਤੀ ਨੂੰ ਸਭ ਦੇ ਸਾਹਮਣੇ ਲੈ ਕੇ ਆਵੇਗੀ। ਨਾਲ ਹੀ ਐਕਟ੍ਰੈੱਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਤੀ ਕੀ ਕਰਦੇ ਹਨ।
ਐਕਟ੍ਰੈੱਸ ਨੇ ਕਿਹਾ, ਮੈਨੂੰ ਪਤਾ ਹੈ ਕਿ ਹੁਣ ਇਹ ਹਾਈ ਟਾਈਮ ਹੈ ਕਿ ਲੋਕ, ਖ਼ਾਸ ਤੌਰ ‘ਤੇ ਮੇਰੇ ਫੈਨਜ਼ ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ। ਜਦ ਤੋਂ ਮੇਰਾ ਵਿਆਹ ਹੋਇਆ ਹੈ ਤਦ ਤੋਂ ਮੈਨੂੰ ਇਹ ਸਵਾਲ ਕੀਤਾ ਜਾ ਰਿਹਾ ਹੈ। ਹੁਣ ਜਦ ਮੈਂ ਬਿੱਗ ਬੌਸ ਹਾਊਸ ‘ਚ ਜਾ ਰਹੀ ਹਾਂ ਤਾਂ ਮੈਂ ਖੁਦ ਉਨ੍ਹਾਂ ਸਭ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹਾਂ, ਬਲਕਿ ਮੈਂ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਹੈ ਕਿ ਹੁਣ ਉਸ ਸਭ ਦੇ ਸਾਹਮਣੇ ਆਉਣਾ ਹੀ ਪਵੇਗਾ।