rjd supremo lalu yadavs kidney doing25 percent work: ਚਾਰਾ ਘੁਟਾਲੇ ਮਾਮਲੇ ‘ਚ ਸਜ਼ਾ ਭੁਗਤ ਰਹੇ ਲਾਲੂ ਪ੍ਰਸ਼ਾਦ ਯਾਦਵ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਉਮੇਸ਼ ਪ੍ਰਸਾਦ ਨੇ ਵੱਡੀ ਅਤੇ ਅਹਿਮ ਜਾਣਕਾਰੀ ਦਿੱਤੀ ਹੈ।ਡਾਕਟਰ ਉਮੇਸ਼ ਪ੍ਰਸਾਦ ਦੇ ਅਨੁਸਾਰ ਲਾਲੂ ਪ੍ਰਸਾਦ ਯਾਦਵ ਦੀ ਕਿਡਨੀ ਸਿਰਫ 25 ਫੀਸਦੀਗੋਦੀ ਮੀਡੀਆ ਖਿਲਾਫ 10,000 ਸ਼ਿਕਾਇਤਾਂ ਕਰਵਾਉਣਗੇ ਕਿਸਾਨ, Balbir Singh Rajewal ਦਾ ਵੱਡਾ ਬਿਆਨ ਹੀ ਕੰਮ ਕਰ ਰਹੀ ਹੈ।ਅਜਿਹੇ ‘ਚ ਅੱਗੇ ਦੇ ਦਿਨਾਂ ‘ਚ ਉਨ੍ਹਾਂ ਦੀ ਸਥਿਤੀ ਹੋਰ ਖਰਾਬ ਹੋ ਸਕਦੀ ਹੈ।ਦੱਸਣਯੋਗ ਹੈ ਕਿ ਲਾਲੂ ਫਿਲਹਾਲ ਰਿਮਸ ‘ਚ ਭਰਤੀ ਹਨ ਅਤੇ ਉਹ ਸ਼ੂਗਰ ਅਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਨ।ਉਮੇਸ਼ ਪ੍ਰਸ਼ਾਦ ਨੇ ਸ਼ਨੀਵਾਰ ਨੂੰ ਏਐੱਨਆਈ ਨਾਲ ਗੱਲਬਾਤ ‘ਚ ਕਿਹਾ ਕਿ
ਲਾਲੂ ਪ੍ਰਸਾਦ ਯਾਦਵ ਦੀ ਕਿਡਨੀ 25 ਫੀਸਦੀ ਹੀ ਕੰਮ ਕਰ ਰਹੀ ਹੈ।ਇਹ ਸਥਿਤੀ ਇਸ ਵਜ੍ਹਾ ਕਾਰਨ ਹੈ ਕਿ ਕਿਉਂਕਿ ਇਸ ਸਥਿਤੀ ‘ਚ ਕਦੇ ਵੀ ਉਨ੍ਹਾਂ ਦੀ ਕਿਡਨੀ ਦੀ ਫੰਕਸ਼ਨਿੰਗ ਅਚਾਨਕ ਤੋਂ ਬੰਦ ਹੋ ਸਕਦੀ ਹੈ।ਅਜਿਹਾ ਆਉਣ ਵਾਲੇ 2-4 ਮਹੀਨਿਆਂ ‘ਚ ਹੋ ਸਕਦਾ ਹੈ।ਇਸਦੀ ਕੋਈ ਸਟੀਕ ਪ੍ਰੋਡਿਕਸ਼ਨ ਨਹੀਂ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਪ੍ਰਕਾਰ ਨਾਲ ਉਨ੍ਹਾਂ ਦੀ ਬੀਮਾਰੀ ਵੱਧ ਰਹੀ ਹੈ, ਉਹ ਚਿੰਤਾਜਨਕ ਹੈ।ਉਨ੍ਹਾਂ ਨੂੰ 20 ਸਾਲ ਤੋਂ ਸ਼ੂਗਰ ਵੀ ਹੈ, ਅਜਿਹੇ ‘ਚ ਅੰਦਰ-ਅੰਦਰ ਆਰਗਨ ਦਾ ਡੈਮੇਜ ਹੋਣਾ ਕਾਫੀ ਪਹਿਲਾਂ ਤੋਂ ਸ਼ੁਰੂ ਹੋ ਚੁੱਕਾ ਹੈ।ਇਸ ਲਈ ਅਜੇ ਫਿਲਹਾਲ ਉਨ੍ਹਾਂ ਨੂੰ ਕਾਫੀ ਦੇਖ-ਰੇਖ ਦੀ ਜ਼ਰੂਰਤ ਹੈ।
ਇਹ ਵੀ ਦੇਖੋ:ਗੋਦੀ ਮੀਡੀਆ ਖਿਲਾਫ 10,000 ਸ਼ਿਕਾਇਤਾਂ ਕਰਵਾਉਣਗੇ ਕਿਸਾਨ, Balbir Singh Rajewal ਦਾ ਵੱਡਾ ਬਿਆਨ