Shehnaaj Gill Shared Pictures : ਪੰਜਾਬ ਦੀ ਕੈਟਰੀਨਾ ਕੈਫ ਨਾਲ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਬਿਗਬੋਸ ਵਿਚ ਆਉਣ ਦੇ ਕਰਕੇ ਸ਼ਹਿਨਾਜ਼ ਗਿੱਲ ਕਾਫੀ ਚਰਚਾ ਦੇ ਵਿਚ ਰਹਿੰਦੀ ਹੈ। ਸ਼ਹਿਨਾਜ਼ ਨੇ ਬਿਗਬੋਸ ਦੇ ਘਰ ਵਿਚ ਜਾਂ ਤੋਂ ਬਾਅਦ ਕਾਫੀ ਸਾਰੇ ਹਿੱਟ ਗਾਣੇ ਕੀਤੇ ਹਨ। ਉਹ ਏਨੀਂ ਦਿਨੀਂ ਇੱਕ ਤੋਂ ਬਾਅਦ ਇੱਕ ਫੋਟੋ ਸ਼ੂਟ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੇ ਨੇ ।
![Shehnaaj Gill Shared Pictures](https://dailypost.in/wp-content/uploads/2020/12/sheh.jpg)
ਹਾਲ ਹੀ ‘ਚ ਉਨ੍ਹਾਂ ਨੇ ਇੱਕ ਹੋਰ ਨਵਾਂ ਫੋਟੋਸ਼ੂਟ ਸ਼ੇਅਰ ਕਰਦੇ ਹੋਏ ਔਰਤ ਦੀ ਮਜ਼ਬੂਤੀ ਤੇ ਹੌਸਲੇ ਨੂੰ ਬਿਆਨ ਕੀਤਾ ਹੈ । ਦਰਸ਼ਕਾਂ ਨੂੰ ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ । ਜਿਸ ਕਰਕੇ ਅੱਠ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।
![Shehnaaj Gill Shared Pictures](https://dailypost.in/wp-content/uploads/2020/12/ssss.jpg)
ਸ਼ਹਿਨਾਜ਼ ਗਿੱਲ ਟੀ.ਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ‘ਚ ਨਜ਼ਰ ਆਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲਵਿੰਗ ‘ਚ ਵਾਧਾ ਹੋ ਗਿਆ । ਦਰਸ਼ਕਾਂ ਨੂੰ ਉਨ੍ਹਾਂ ਦਾ ਚੁਲਬੁਲਾ ਅੰਦਾਜ਼ ਖੂਬ ਪਸੰਦ ਆਇਆ । ਜਿਸ ਕਰਕੇ ਸ਼ਹਿਨਾਜ਼ ਗਿੱਲ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਰਹਿੰਦੀਆਂ ਨੇ।
ਦੇਖੋ ਵੀਡੀਓ : ਕਿਸਾਨੀ ਅੰਦੋਲਨ ਦੀ ਸਟੇਜ ਤੋਂ ਸਰਕਾਰ ਦੇ ਖਿਲਾਫ ਵੱਡੀਆਂ ਤਕਰੀਰਾਂ, ਸੁਣੋ Live