Mankirat Aulakh at Protest : ਪੰਜਾਬੀ ਕਲਾਕਾਰ ਜੋ ਕਿ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢਾ ਲੈ ਕੇ ਖੜੇ ਹੋਏ ਹਨ । ਜਿਥੇ ਆਮ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਹਨ ਓਥੇ ਹੀ ਪੰਜਾਬੀ ਕਲਾਕਾਰ ਵੀ ਜਾ ਕ ਸੇਵਾ ਕਰ ਰਹੇ ਹਨ । ਕਿਸਾਨਾਂ ਦੇ ਅੰਦੋਲਨ ਨੂੰ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾਉਣ ਦੇ ਲਈ ਗਾਇਕ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਕਿਸਾਨਾਂ ਦੇ ਲਈ ਆਵਾਜ਼ ਚੁੱਕ ਰਹੇ ਨੇ ।
![Mankirat Aulakh at Protest](https://dailypost.in/wp-content/uploads/2020/12/inside-picture-of-mankirat-aulkh.jpg)
ਪੰਜਾਬੀ ਗਾਇਕ ਮਨਕਿਰਤ ਔਲਖ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਬਜ਼ੁਰਗ ਕਿਸਾਨ ਦੇ ਪੈਰਾਂ ‘ਚ ਗਰਮ ਜੁੱਤੀਆਂ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਬਜ਼ੁਰਗ ਬੀਬੀਆਂ ਨੂੰ ਗਰਮ ਸ਼ਾਲਾਂ ਵੀ ਵੰਡੀਆਂ ।
![Mankirat Aulakh at Protest](https://dailypost.in/wp-content/uploads/2020/12/inside-pic-of-mankirat-aulkha.jpg)
ਗਾਇਕ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਹੁਤ ਔਖਾ ਘਰ ਛੱਡ ਕੇ ਸੜਕਾਂ ‘ਤੇ ਬੈਠਣਾ ਉਹ ਵੀ ਏਨਾਂ ਦਿਨਾਂ ‘ਚ ਤੇ ਏਨੀਂ ਠੰਡ ‘ਚ..ਫਿਰ ਵੀ ਹੌਸਲੇ ਬੁਲੰਦ ਨੇ.. ਅਸੀਂ ਜਿੱਤਾਂਗੇ ਜ਼ਰੂਰ’। ਪ੍ਰਸ਼ੰਸਕਾਂ ਨੂੰ ਮਨਕਿਰਤ ਔਲਖ ਦੇ ਇਹ ਕੰਮ ਬਹੁਤ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।
ਦੇਖੋ ਵੀਡੀਓ : ਧਾਰਮਿਕ ਜਥੇਬੰਦੀਆਂ ਹੋਈਆਂ ਇਕੱਠੀਆਂ, ਰਾਜੇਵਾਲ ਦੇ ਬਿਆਨ ਦਾ ਕਰ ਰਹੀਆਂ ਨੇ ਵਿਰੋਧ