Karan Deol and Abhay Deol : ਬਾਲੀਵੁੱਡ ਵਿੱਚ ਕਈ ਸਟਾਰ ਕਿੱਟ ਨੇ ਐਂਟਰੀ ਕੀਤੀ ਹੈ, ਜਿਨ੍ਹਾਂ ਵਿੱਚੋਂ ਕਰਣ ਦਿਓਲ ਵੀ ਇੱਕ ਹੈ । ਕਰਣ ਦਿਓਲ ਧਰਮਿੰਦਰ ਦਾ ਪੋਤਾ ਤੇ ਸੰਨੀ ਦਿਓਲ ਦਾ ਬੇਟਾ ਹੈ । ਕਰਣ ਦੀ ਡੈਬਿਊ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ ਪਰ ਕਰਣ ਦਾ ਅਗਲਾ ਪ੍ਰੋਜੈਕਟ ਦਮਦਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਕਰਣ ਦਿਓਲ ਛੇਤੀ ਹੀ ਅਜੈ ਦੇਵਗਨ ਦੀ ਫ਼ਿਲਮ ‘ਵੇਹਲੇ’ ਵਿੱਚ ਨਜ਼ਰ ਆ ਸਕਦੇ ਹਨ ।
![Karan Deol and Abhay Deol](https://dailypost.in/wp-content/uploads/2020/12/download-4-26.jpg)
ਕੁਝ ਦਿਨ ਪਹਿਲਾਂ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਤੇ ਕਰਣ ਦਿਓਲ ਦੀ ਫ਼ਿਲਮ ‘ਅਪਨੇ-2’ ਦਾ ਐਲਾਨ ਕੀਤਾ ਸੀ । ਹੁਣ ਖ਼ਬਰਾਂ ਆ ਰਹੀਆਂ ਹਨ ਕਿ ਅਜੇ ਦੀ ਫ਼ਿਲਮ ਵਿੱਚ ਕਰਣ ਦੇ ਚਾਚਾ ਅਭੈ ਦਿਓਲ ਲੀਡ ਰੋਲ ਵਿੱਚ ਨਜ਼ਰ ਆ ਸਕਦੇ ਹਨ ।
![Karan Deol and Abhay Deol](https://dailypost.in/wp-content/uploads/2020/12/images-3-3.jpg)
ਇਹ ਫ਼ਿਲਮ ਸਾਊਥ ਦੀ ਸੁਪਰ ਹਿੱਟ ਫ਼ਿਲਮ ਦਾ ਰੀਮੇਕ ਹੈ । ਅਜੇ ਆਪਣੇ ਪ੍ਰੋਡਕਸ਼ਨ ਹਾਊਸ ਦੀਆਂ ਕਈ ਫ਼ਿਲਮਾ ਫਾਈਨਲ ਕਰ ਚੁੱਕੇ ਹਨ । ਇਸ ਫ਼ਿਲਮ ਦੀ ਕਹਾਣੀ ਤਿੰਨ ਲੂਜਰਾਂ ਦੇ ਇਰਦ ਗਿਰਦ ਘੁੰਮਦੀ ਦਿਖਾਈ ਦੇਵੇਗੀ ।ਅਜੈ ਦੇਵਗਨ ਦੇ ਹਰ ਇਕ ਫਿਲਮ ਸੁਪਰਹਿੱਟ ਹੁੰਦੀ ਹੈ ਦੇਖਣਾ ਇਹ ਹੈ ਇਸ ਫਿਲਮ ਨੂੰ ਕਿਸ ਤਰਾਂ ਦਾ ਰਿਵਿਊ ਮਿਲਦਾ ਹੈ ।
ਦੇਖੋ ਵੀਡੀਓ : ਅੱਧੀ ਰਾਤ ਸੋਹਣੀਆਂ ਮੁਟਿਆਰਾਂ ਆਈਆਂ ਸਿੰਘੂ ਬਾਡਰ ਤੇ ਫੇਰ ਭਰ ਗਈਆਂ ਟਰਾਲੀਆਂ ਤੁਸੀ ਵੀ ਦੇਖੋ ਇਹ ਰੌਣਕਾਂ