Sapna Choudhary Shared Pictures : ਭੋਜਪੁਰੀ ਫਿਲਮਾਂ ਵਿਚ ਕੰਮ ਕਰਨ ਵਾਲੀ ਸਪਨਾ ਚੌਧਰੀ ਜੋ ਕਿ ਬਿਗਬੋਸ ਦੇ ਘਰ ਵਿਚ ਜਾਂ ਤੋਂ ਬਾਅਦ ਕਾਫੀ ਫੇਮਸ ਹੋ ਗਈ ਸੀ ਬੀਤੇ ਦਿਨੀ ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਸਭ ਦੇ ਚਲਦੇ ਸਪਨਾ ਚੌਧਰੀ ਨੇ ਵੀਰ ਸਾਹੂ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਆਪਣੀ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਸਪਨਾ ਚੌਧਰੀ ਨੇ ਪ੍ਰਸ਼ੰਸਕਾਂ ਨੂੰ ਆਪਣੇ ਬੇਟੇ ਦੀ ਝਲਕ ਵੀ ਦਿਖਾਈ। ਤਸਵੀਰਾਂ ‘ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸਪਨਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ।
![Sapna Choudhary Shared Pictures](https://dailypost.in/wp-content/uploads/2020/12/sapna_choudhary_shares_pictures_from_her_husbands_birthday_celebrations_main.jpg)
ਦੂਸਰੀ ਤਸਵੀਰ ਵਿੱਚ ਸਪਨਾ ਚੌਧਰੀ, ਵੀਰ ਸਾਹੂ ਅਤੇ ਉਹਨਾਂ ਦਾ ਬੇਟਾ ਦਿਖਾਈ ਦੇ ਰਹੇ ਹਨ। ਵੀਰ ਸਾਹੂ ਦੇ ਚਿਹਰੇ ‘ਤੇ ਕੇਕ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਣੇ ਤਾਂ ਸਪਨਾ ਚੌਧਰੀ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਆਪਣੇ ਬੇਟੇ ਨਾਲ ਨਜ਼ਰ ਆਈ ਸੀ । ਸਪਨਾ ਦੀ ਇਸ ਤਸਵੀਰ ਨੂੰ ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਲਾਈਕ ਤੇ ਸ਼ੇਅਰ ਕੀਤਾ ਗਿਆ ਸੀ ।
![Sapna Choudhary Shared Pictures](https://dailypost.in/wp-content/uploads/2020/12/jpg-4-1024x768.jpg)
ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਚੌਧਰੀ ਅਕਤੂਬਰ ਦੇ ਸ਼ੁਰੂ ਵਿਚ ਮਾਂ ਬਣ ਗਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੇ ਵਿਆਹ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸਨ । ਇਸ ਤੋਂ ਬਾਅਦ ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਫੇਸਬੁਕ ‘ਤੇ ਲਾਈਵ ਆ ਕੇ ਖੁਸ਼ਖਬਰੀ ਸੁਣਾਈ ਅਤੇ ਟਰੋਲਰਾਂ ਨੂੰ ਜਵਾਬ ਦਿੱਤਾ। ਹਾਲਾਂਕਿ ਸਪਨਾ ਦੀ ਮਾਂ ਨੇ ਬਾਅਦ ਵਿਚ ਦੱਸਿਆ ਕਿ ਸਪਨਾ ਚੌਧਰੀ ਦਾ ਵਿਆਹ ਜਨਵਰੀ 2020 ਵਿਚ ਹੋਇਆ ਸੀ।