wearing mask for next 6 month is mandatory: ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸੂਬਿਆਂ ‘ਚੋਂ ਇੱਕ ਹੈ।ਇਸ ਨਾਲ ਨਜਿੱਠਣ ਲਈ ਸਰਕਾਰ ਵੀ ਆਪਣੀ ਕੋਸ਼ਿਸ਼ ਕਰ ਰਹੀ ਹੈ।ਐਤਵਾਰ ਦੇ ਦਿਨ ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਰੱਖਦੇ ਹੋਏ ਮੁੱਖ ਮੰਤਰੀ ਠਾਕਰੇ ਨੇ ਕਿਹਾ ਕਿ ਸੂਬੇ ‘ਚ ਅਗਲੇ ਸਾਲ ਤੱਕ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।ਸੀਐੱਮ ਠਾਕਰੇ ਨੇ ਅੱਗੇ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ‘ਚ ਫਿਰ ਤੋਂ ਲਾਕਡਾਊਨ ਲਗਾ ਦੇਣਾ ਚਾਹੀਦਾ ਹੈ ਜਾਂ ਨਾਈਟ ਕਰਫਿਊ ਲਾਗੂ ਕਰ ਦੇਣਾ ਚਾਹੀਦਾ ਹੈ ਸਾਡੀ ਸਰਕਾਰ ਹੁਣ ਅਜਿਹਾ ਨਹੀਂ ਚਾਹੁੰਦੀ।ਠਾਕਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਸਾਲ ਦੇ ਸੈਲੀਬ੍ਰੇਸ਼ਨ ਸਮੇਂ
ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ਵਰਤੋਂ।ਹਾਲਾਂਕਿ ਸੂਬੇ ‘ਚ ਕੋਰੋਨਾ ਦੀ ਸਥਿਤ ਨਿਯੰਤਰਨ ‘ਚ ਹੈ।ਪਰ ਅਜੇ ਵੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ‘ਚ ਨਹੀਂ ਹੈ।ਠਾਕਰੇ ਨੇ ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਅਗਲੇ 6 ਮਹੀਨਿਆਂ ਤੱਕ ਸਮਾਜਿਕ ਸਥਾਨਾਂ ‘ਤੇ ਮਾਸਕ ਪਹਿਨਣਾ ਇੱਕ ਆਦਤ ਬਣਾ ਲੈਣੀ ਚਾਹੀਦੀ ਹੈ।ਕਿਸੇ ਵੀ ਚੀਜ ਦੀ ਰੋਕਥਾਮ ਕਰਨਾ ਉਸਦੇ ਇਲਾਜ ਤੋਂ ਬਿਹਤਰ ਬਦਲਾਅ ਹੈ।ਜੋ ਵੀ ਲੋਕ ਸੁਰੱਖਿਆ ਨਾਲ ਜੁੜੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਹਨ ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਹਨ।ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਸੁਚੇਤ ਕਰਦੇ ਹੋਏ ਠਾਕਰੇ ਨੇ ਅੱਗੇ ਕਿਹਾ, ਜਿਸ ਤਰ੍ਹਾਂ ਯੂਰਪੀ ਦੇਸ਼ਾਂ ‘ਚ ਕੋਰੋਨਾ ਦੀ ਦੂਜੀ ਸਟ੍ਰੇਨ ਦੀ ਖੋਜ ਹੋਈ ਹੈ ਉਸ ਨਾਲ ਸਾਫ ਹੈ ਕਿ ਸਾਵਧਾਨੀ ਤੋਂ ਇਲਾਵਾ ਅਜੇ ਕੋਈ ਬਦਲਾਅ ਨਹੀਂ ਹੈ।
ਇਹ ਮੁੰਡਾ ਕਿਸਾਨ ਮੋਰਚੇ ਤੇ ਲੋਕਾਂ ਨੂੰ ਮੁਫ਼ਤ ਦੇ ਰਿਹਾ ਗਰਮ ਪਾਣੀ ਦੇ ਦੇਸੀ ਗੀਜ਼ਰ, ਦੇਖੋ Live…