Jazzy B Shared Post : ਕਹਿੰਦੇ ਨੇ ਹਰ ਬੱਚੇ ਲਈ ਉਸਦੀ ਮਾਂ ਰੱਬ ਹੁੰਦੀ ਹੈ । ਬੱਚੇ ਦੀ ਪਹਿਲੀ ਸਾਂਝ ਆਪਣੀ ਮਾਂ ਦੇ ਨਾਲ ਹੀ ਹੁੰਦੀ ਹੈ । ਕੋਈ ਵੀ ਸਖ਼ਸ਼ ਜਿੰਨਾ ਮਰਜ਼ੀ ਵੱਡਾ ਇਨਸਾਨ ਬਣ ਜਾਏ ਪਰ ਉਹ ਆਪਣੀ ਮਾਂ ਲਈ ਬੱਚਾ ਹੀ ਹੁੰਦਾ ਹੈ । ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ- ‘ਯਕੀਨ ਨਹੀਂ ਹੁੰਦਾ ਕਿ ਸਾਨੂੰ ਛੱਡ ਕੇ ਗਿਆ ਨੂੰ ਤੁਹਾਨੂੰ 10 ਸਾਲ ਬੀਤ ਚੁੱਕੇ ਹਨ। ਤੁਹਾਨੂੰ ਹਰ ਦਿਨ ਯਾਦ ਕਰਦੇ ਹਾਂ ਮਾਂ।’ ਜੈਜ਼ੀ ਬੀ ਨੇ ਆਪਣੀ ਮੰਮੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਪ੍ਰਸ਼ੰਸਕ ਵੀ ਉਨ੍ਹਾਂ ਦੀ ਇਹ ਪੋਸਟ ਦੇਖਕੇ ਭਾਵੁਕ ਹੁੰਦੇ ਹੋਏ ਦਿਖਾਈ ਦਿੱਤੇ । ਫੈਨਜ਼ ਕਮੈਂਟ ਕਰਕੇ ਜੈਜ਼ੀ ਬੀ ਨੂੰ ਹੌਸਲਾ ਦੇ ਰਹੇ ਨੇ ।
ਜੇ ਗੱਲ ਕਰੀਏ ਜੈਜ਼ੀ ਬੀ ਤਾਂ ਉਹ ਏਨੀਂ ਦਿਨੀਂ ਵਿਦੇਸ਼ ‘ਚ ਨੇ । ਪਰ ਭਾਰਤ ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਉਹ ਪੂਰਾ ਸਪੋਟ ਕਰ ਰਹੇ ਨੇ । ਵਿਦੇਸ਼ ‘ਚ ਬੈਠੇ ਕਿ ਵੀ ਉਹ ਕਿਸਾਨਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰ ਰਹੇ ਨੇ । ਉਹ ਇੰਟਰਨੈਸ਼ਨਲ ਮੀਡੀਆ ਦੇ ਨਾਲ ਵੀ ਇਸ ਮੁੱਦੇ ਉੱਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਰਹੇ ਨੇ ।
ਦੇਖੋ ਵੀਡੀਓ :ਕਿਸਾਨੀ ਸੰਘਰਸ਼ ‘ਚ ਪਹੁੰਚੇ ‘Karan Aujla’, Selfie ਲੈਣ ਲਈ ਇਥੇ Craze ਵੇਖੋ ਲੋਕਾਂ ਦਾ…!…