bus accident in kerala five killed: ਕੇਰਲ ਦੇ ਰਾਜਾਪੁਰਮ ‘ਚ ਐਤਵਾਰ ਨੂੰ ਬਾਰਾਤ ਲੈ ਆ ਰਹੀ ਇੱਕ ਬੱਸ ਮਕਾਨ ਨਾਲ ਟਕਰਾਉਣ ਨਾਲ ਹਾਸਦਾ ਗ੍ਰਸਤ ਹੋ ਗਈ ਜਿਸ ‘ਚ 6 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ 40 ਤੋਂ ਵੱਧ ਲੋਕ ਜਖਮੀ ਹੋ ਗਏ।ਇਸ ਘਟਨਾ ‘ਤੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਦੁੱਖ ਪ੍ਰਗਟ ਕੀਤਾ ਹੈ।ਉਨਾਂ੍ਹ ਨੇ ਕਿਹਾ ਕਿ ਜਖਮੀਆਂ ਨੂੰ ਤੁਰੰਤ ਡਾਕਟਰੀ
ਸਹੂਲਤ ਦਿੱਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਬੱਸ ‘ਚ 70 ਤੋਂ ਵੱਧ ਲੋਕ ਸੀ ਜਿਨ੍ਹਾਂ ‘ਚੋਂ 44 ਲੋਕਾਂ ਦਾ ਇਲਾਜ ਚੱਲ ਰਿਹਾ ਹੈ।33 ਲੋਕਾਂ ਦਾ ਕਾਨਹਾਂਗਡ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।ਇਨਾਂ ‘ਚ 5 ਦੀ ਮੌਤ ਪੁਤੰਕਲ ਤਾਲੁਕ ਹਸਪਤਾਲ ‘ਚ ਹੋਈ ਜਦੋਂ ਕਿ 1 ਦੀ ਕਾਨਹਾਂਗਡ ਜ਼ਿਲਾ ਹਸਪਤਾਲ ‘ਚ ਹੋ ਗਈ।ਕਾਸਰਗੋਡ ਜ਼ਿਲਾ ਕਲੈਕਟਰ ਨੇ ਇਸਦੀ ਜਾਣਕਾਰੀ ਦਿੱਤੀ।
ਮੋਦੀ ਸਰਕਾਰ ਨੂੰ ਹਿਲਾਕੇ ਰੱਖ ਦੇਵੇਗਾ ਇਹ Tractor March, ਨਹੀਂ ਕਰ ਸਕਦੇ ਟਰੈਕਟਰਾਂ ਦੀ ਗਿਣਤੀ