Diljit once again fired Kangana : ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨਾਲ ਇੱਕ ਵਾਰ ਫਿਰ ਪੰਗਾ ਲਿਆ ਹੈ । ਕੰਗਨਾ ਦੇ ਇਸ ਪੰਗੇ ਦਾ ਦਿਲਜੀਤ ਨੇ ਵੀ ਬਾਖੂਬੀ ਜਵਾਬ ਦਿਤਾ ਹੈ । ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ ‘ਚ ਉਹ ਬਰਫ ਦੇ ਵਿਚਕਾਰ ਖੜੇ ਦਿਖਾਈ ਦੇ ਰਹੇ ਹਨ । ਦਿਲਜੀਤ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੂੰ ਕੰਗਨਾ ਨੇ ਰੀਟਵੀਟ ਕਰ ਕੇ ਲਿਖਿਆ, “ਵਾਹ brother, ਦੇਸ਼ ‘ਚ ਅੱਗ ਲਗਾ ਕੇ, ਕਿਸਾਨਾਂ ਨੂੰ ਸੜਕਾਂ ‘ਤੇ ਬੈਠਾ ਕੇ, ਲੋਕਲ ਕ੍ਰਾਂਤੀਕਾਰੀ ਵਿਦੇਸ਼ ‘ਚ ਠੰਡ ਦਾ ਮਜ਼ਾ ਲੈ ਰਿਹਾ ਹੈ.. ਵਾਹ!!! ਇਸ ਨੂੰ ਕਹਿੰਦੇ ਹਨ ਲੋਕਲ ਕ੍ਰਾਂਤੀਕਾਰੀ।”
Wah brother!! Desh mein aag lagake kisanon ko sadak le baitha ke local karantikaris videsh mein thand ka maza le rahe hain, wah!!! Isko kehte hain local kranti… 👍 https://t.co/oXepZw633y
— Kangana Ranaut (@KanganaTeam) January 4, 2021
ਇਸ ਦੇ ਜਵਾਬ ‘ਚ ਦਿਲਜੀਤ ਨੇ ਟਵੀਟ ਕਰਦਿਆਂ ਲਿਖਿਆ, “ਕਿਸਾਨ ਨਿਆਣੇ ਨਹੀਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ ‘ਤੇ ਸੜਕਾਂ ‘ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਜ਼ਿਆਦਾ ਆ ਆਪਣੇ ਬਾਰੇ । ਪੰਜਾਬ ਨਾਲ ਸੀ.. ਹਾਂ.. ਤੇ ਰਹਾਂਗੇ.. ਤੂੰ ਵੀ ਹੱਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਆਂ। ਆਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ..ਮੱਤ ਸੋਚੀ ਅਸੀਂ ਭੁੱਲ ਗਏ।”
Kisaan Neyane Ni Ke Tere Mere Wargeya De Kehn Te Sadkan Te Beh Jaan Ge..
— DILJIT DOSANJH (@diljitdosanjh) January 4, 2021
Vaise Tainu Bulekha Zyada aa Apne Barey..
PUNJAB NAAL C.. HAAN .. Te Raha Ge..
Tu v Hatdi Ni Sara Din Mainu Hee Dekhdi Rehni an..
Ah Jawab V Leyna Tere Ton Haley PUNJABI’AN Ne.. MATT Sochi Asi Bhul Gaye https://t.co/FkyJxdWQbV pic.twitter.com/zdmxYXYWH7
ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਕਈ ਵਾਰ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਆਪਸ ‘ਚ ਭਿੜ ਚੁਕੇ ਹਨ। ਦੋਵਾਂ ਵਿਚਾਲੇ ਲੜਾਈ ਟਵਿੱਟਰ ‘ਤੇ ਜਾਰੀ ਹੈ। ਦਿਲਜੀਤ ਦੇ ਬਾਰ ਬਾਰ ਕਰਾਰਾ ਜਵਾਬ ਦੇਣ ਤੇ ਵੀ ਕੰਗਨਾ ਮੁੜ ਦਿਲਜੀਤ ਨਾਲ ਪੰਗੇ ਲੈ ਰਹੀ ਹੈ ਉਸਦੀ ਹਰ ਗੱਲ ਤੇ ਟਵੀਟ ਕਰਦੀ ਹੈ ਤੇ ਦਿਲਜੀਤ ਨੂੰ ਗ਼ਲਤ ਦਸਣ ਦੀ ਕੋਸ਼ਿਸ਼ ਕਰਾਰ ਰਹੀ ਹੈ ।”