sc rejects abu salems petition: 1993 ਬੰਬੇ ਦੰਗਿਆਂ ਦੇ ਦੋਸ਼ੀ ਅਤੇ ਅੰਡਰਵਰਲਡ ਸਰਗਨਾ ਅਬੂ ਸਲੇਮ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ ਅਤੇ ਉਸ ਨੂੰ ਬੰਬੇ ਹਾਈਕੋਰਟ ਜਾਣ ਨੂੰ ਕਿਹਾ ਹੈ।ਦੱਸਣਯੋਗ ਹੈ ਕਿ ਅਬੂ ਸਲੇਮ ਨੇ ਪਟੀਸ਼ਨ ਦਾਖਲ ਕਰ ਕੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਸਦਾ ਡਿਟੇਂਸ਼ਨ ਨਜਾਇਜ਼ ਹੈ ਅਤੇ ਉਸ ਨੂੰ ਤਲੋਜਾ ਜੇਲ ਨਾਲ ਤਿਹਾੜ ਜੇਲ ਟ੍ਰਾਂਸਫਰ ਕੀਤਾ ਜਾਣਾ ਚਾਹੀਦਾ।ਬੀਤੇ ਦਿਨੀਂ ਹੀ ਅਬੂ ਸਲੇਮ ਨੂੰ ਲਿਸਬਨ ਪ੍ਰਸ਼ਾਸਨਿਕ ਕੋਰਟ ਤੋਂ ਵੱਡਾ ਝਟਕਾ ਲੱਗਾ ਸੀ।ਸਲੇਮ ਨੇ ਭਾਰਤ ‘ਚ ਹਵਾਲਗੀ ਨਿਯਮਾਂ ਦੇ ਉਲੰਘਣ ਦਾ ਦੋਸ਼ ਲਗਾ ਕੇ ਪੁਰਤਗਾਲ ਕੋਰਟ ‘ਚ ਅਪੀਲ ਦਾਇਰ ਕੀਤੀ ਸੀ,
ਜਿਸ ਨੂੰ ਲਿਸਬਨ ਪ੍ਰਸ਼ਾਸਨਿਕ ਕੋਰਟ ਨੇ ਖਾਰਿਜ ਕਰ ਦਿੱਤਾ ।ਅਬੂ ਸਲੇਮ 1995 ‘ਚ ਬਿਲਡਰ ਪ੍ਰਦੀਪ ਜੈਨ ਹੱਤਿਆ ਮਾਮਲੇ ਅਤੇ ਬੰਬੇ ਬੰਬ ਧਮਾਕੇ ‘ਚ ਦੋਸ਼ੀ ਪਾਇਆ ਗਿਆ ਸੀ ਅਤੇ 25ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ।ਅਬੂ ਸਲੇਮ ਨੂੰ ਪੁਰਤਗਾਲ ਦੇ ਲਿਸਬਨ ‘ਚ 20 ਸਤੰਬਰ 2002 ‘ਚ ਗ੍ਰਿਫਤਾਰ ਕੀਤਾ ਗਿਆ ਸੀ।ਜਾਣਕਾਰੀ ਮੁਤਾਬਕ ਉਸਨੂੰ 2005 ਵਿੱਚ ਇੱਕ ਹਵਾਲਗੀ ਸੰਧੀ ਦੇ ਤਹਿਤ ਭਾਰਤ ਵਿੱਚ ਲਿਜਾਇਆ ਗਿਆ ਸੀ। ਲਿਜ਼ਬਨ ਪ੍ਰਬੰਧਕੀ ਅਦਾਲਤ ਨੇ ਸਲੇਮ ਨੂੰ ਹਵਾਲਗੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਸਲੇਮ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਏਗੀ।
ਦਿੱਲੀ ਨੂੰ ਲਲਕਾਰ ਰਹੇ ਨੇ 5911,ਮੈਸੀ ਤੇ ਫੋਰਡ, ਟਿਕਰੀ ਤੋਂ ਦੇਖੋ ਗਾਹ ਪਾਉਂਦਾ Live ਟ੍ਰੈਕਟਰ ਮਾਰਚ !