aus vs ind 2020-21 test series: ਟੀਮ ਇੰਡੀਆ ਨੇ ਜਿਸ ਤਰ੍ਹਾਂ ਨਾਲ ਆਸਟ੍ਰੇਲੀਆ ਨੂੰ ਬ੍ਰਿਸਬੇਨ ਦੇ ਗਾਬਾ ਮੈਦਾਨ ‘ਚ ਤਿੰਨ ਵਿਕਟਾਂ ਨਾਲ ਹਰਾਇਆ, ਉਸਨੇ ਪੂਰੇ ਕ੍ਰਿਕੇਟ ਜਗਤ ਨੂੰ ਹਿਲਾਕੇ ਰੱਖ ਦਿੱਤਾ ਹੈ।ਗਾਬਾ ‘ਚ ਆਸਟ੍ਰੇਲੀਆ ਨੇ 32 ਸਾਲਾਂ ‘ਚ ਪਹਿਲੀ ਵਾਰ ਕਿਸੇ ਟੈਸਟ ਮੈਚ ‘ਚ ਹਾਰ ਦਾ ਸਾਹਮਣਾ ਕੀਤਾ ਹੈ।ਕ੍ਰਿਕੇਟ ਜਗਤ ਦੀਆਂ ਤਮਾਮ ਦਿੱਗਜ਼ ਹਸਤੀਆਂ ਟੀਮ ਇੰਡੀਆ ਦੀਆਂ ਤਾਰੀਫਾਂ ਦੇ ਪੁਲ ਬੰਨ ਰਹੀਆਂ ਹਨ ਅਤੇ ਇਸ ਮਾਮਲੇ ‘ ਚ ਪਾਕਿਸਤਾਨ ਦੇ ਕੁਝ ਦਿੱਗਜ਼ ਖਿਡਾਰੀ ਵੀ ਪਿੱਛੇ ਨਹੀਂ ਰਹੇ।
ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਵਸੀਮ ਅਕਰਮ, ਸ਼ੋਇਬ ਅਖਤਰ ਅਤੇ ਸ਼ਾਹਿਦ ਅਫਰੀਦੀ ਨੇ ਖੂਬ ਟੀਮ ਇੰਡੀਆ ਦੀ ਪ੍ਰਸੰਸ਼ਾ ਕੀਤੀ ਹੈ।ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਆਰ ਅਸ਼ਵਨੀ, ਰਵਿੰਦਰ ਜਡੇਜ਼ਾ, ਈਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਨੁਮਾ ਵਿਹਾਰੀ, ਮੋਮੁਹਮ ਸ਼ਮੀ ਇਨਾਂ ਦਿੱਗਜ਼ਾਂ ਦੀ ਗੈਰ ਮੌਜੂਦਗੀ ‘ਚ ਦੂਜੇ ਦਰਜੇ ਦੀ ਟੀਮ ਇੰਡੀਆ ਨੇ ਆਸਟ੍ਰੇਲ਼ੀਆ ਨੂੰ ਗਾਬਾ ‘ਚ ਤਿੰਨ ਵਿਕਟਾਂ ਨਾਲ ਹਰਾਇਆ ਅਤੇ ਸੀਰੀਜ਼ 2-1 ਨਾਲ ਆਪਣੇ ਨਾਮ ਦੀ
।ਵਸੀਮ ਅਕਰਮ ਨੇ ਟਵਿੱਟਰ ‘ਤੇ ਲਿਖਦਿਆਂ ਕਿਹਾ, ਵਿਸ਼ਵਾਸ ਤੋਂ ਪਰੇ ਟੈਸਟ ਅਤੇ ਸੀਰੀਜ਼ ਜਿੱਤ ਭਾਰਤ ਲਈ।ਆਸਟ੍ਰੇਲੀਆ ਦੇ ਦੌਰੇ ‘ਤੇ ਅਜਿਹੀ ਬੋਲਡ, ਦਮਦਾਰ ਏਸ਼ੀਆਈ ਟੀਮ ਦੇ ਲਈ ਇਸ ਤੋਂ ਮੁਸ਼ਕਿਲ ਦੌਰਾ ਨਹੀਂ ਦੇਖਿਆ ਹੈ।ਕੋਈ ਸਮਰੱਥਾ ਇਸ ਟੀਮ ਨੂੰ ਰੋਕ ਨਹੀਂ ਸਕੀ, ਸਟਾਰ ਕ੍ਰਿਕੇਟਰਾਂ ਦੀ ਇੰਜਰੀ, 36 ਰਨ ਅਤੇ ਆਲਆਉਟ ਹੋਣ ਤੋਂ ਬਾਅਦ, ਬਾਕੀਆਂ ਲਈ ਪ੍ਰੇਰਨਾਦਾਇਕ।ਜਬਰਦਸਤ ਭਾਰਤ।’ਅਖਤਰ ਨੇ ਟਵਿੱਟਰ ‘ਤੇ ਲਿਖਿਆ, “ਵਾਹ, ਵਾਹ ਸੀਰੀਜ਼ ਵਿਚ 36 ਦੌੜਾਂ’ ਤੇ ਅਲਾਟ ਹੋਣ ਤੋਂ ਬਾਅਦ ਆਸਟਰੇਲੀਆਈ ਧਰਤੀ ‘ਤੇ ਸੀਰੀਜ਼ ਜਿੱਤੀ।” ਸ਼ਾਹਿਦ ਅਫਰੀਦੀ ਨੇ ਟਵਿੱਟਰ ‘ਤੇ ਲਿਖਿਆ,’ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ। ਇੰਨੀ ਸੱਟ ਲੱਗਣ ਤੋਂ ਬਾਅਦ, ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ, ਭਾਰਤੀ ਟੀਮ ਨੂੰ ਵਧਾਈਆਂ।’ਇਹ ਲੜੀ ਲੰਬੇ ਸਮੇਂ ਲਈ ਯਾਦ ਰਹੇਗੀ।’
ਅੱਜ ਦਿੱਲੀ ਕਿਸਾਨਾਂ ਦੀ ਪਹਿਲਾਂ ਪੁਲਿਸ ਤੇ ਫਿਰ ਕੇਂਦਰੀ ਮੰਤੀਆਂ ਨਾਲ ਮੀਟਿੰਗ, 26 ਨੇੜੇ ਐ ਕੀ ਨਿਕਲੇਗਾ ਹੱਲ ?