us urges citizens to reconsider: ਅਮਰੀਕਾ ‘ਚ ਬਾਇਡੇਨ ਦੀ ਸਰਕਾਰ ਤੋਂ ਬਾਅਦ ਪਾਕਿਸਤਾਨ ਨੂੰ ਪਹਿਲਾਂ ਝਟਕਾ ਲੱਗਾ ਹੈ।ਅਮਰੀਕਾ ਨੇ ਦੱਖਣ ਏਸ਼ੀਆ ਦੇ ਤਿੰਨ ਦੇਸ਼ਾਂ ਲਈ ਆਪਣੀ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ ‘ਚ ਪਾਕਿਸਤਾਨ ਦੀ ਯਾਤਰਾ ਨੂੰ ਵੀ ਖਤਰਨਾਕ ਦੱਸਿਆ ਗਿਆ ਹੈ।ਅਮਰੀਕਾ ਨੇ ਦੱਖਣ ਏਸ਼ੀਆ ਦੇ ਤਿੰਨ ਦੇਸ਼ਾਂ ਦੇ ਲਈ ਆਪਣੀ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ ‘ਚ ਪਾਕਿਸਤਾਨ ਦੀ ਯਾਤਰਾ ਨੂੰ ਵੀ ਖਤਰਨਾਕ ਦੱਸਿਆ ਗਿਆ ਹੈ।ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀ ਯਾਤਰਾ ਨਾ ਕਰਨ।ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਤਿੰਨ ਦੇਸ਼ਾਂ ਲਈ ਵੱਖ ਤੋਂ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।
ਐਡਵਾਇਜ਼ਰੀ ‘ਚ ਕਿਹਾ ਗਿਆ ਹੈ, ਕੋਵਿਡ-19, ਅੱਤਵਾਦ ਅਤੇ ਸੰਪਰਦਾਇਕ ਹਿੰਸਾ ਨੂੰ ਦੇਖਦੇ ਹੋਏ ਅਮਰੀਕੀ ਨਾਗਰਿਕ ਪਾਕਿਸਤਾਨ ਦੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਪੁਨਰਵਿਚਾਰ ਕਰਨ।ਅਮਰੀਕਾ ਨੇ ਅੱਤਵਾਦ ਅਤੇ ਅਪਹਰਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਪਾਕਿਸਤਾਨ ਦੇ ਬਲੂਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ ‘ਚ ਵੀ ਨਹੀਂ ਜਾਣ ਦੀ ਸਲਾਹ ਦਿੱਤੀ ਹੈ।ਐਡਵਾਇਜ਼ਰੀ ‘ਚ ਅਮਰੀਕੀਆਂ ਨੂੰ ਅੱਤਵਾਦ ਅਤੇ ਸਸ਼ਤਰ ਸੰਘਰਸ਼ ਦੀ ਸੰਭਾਵਨਾ ਦੇ ਚਲਦਿਆਂ ਭਾਰਤ-ਪਾਕਿਸਤਾਨ ਸੀਮਾ (ਐੱਲਓਸੀ) ਵਾਲੇ ਇਲਾਕਿਆਂ ਤੋਂ ਵੀ ਦੂਰ ਰਹਿਣ ਦੇ ਲਈ ਕਿਹਾ ਗਿਆ ਹੈ।ਐਡਵਾਇਜ਼ਰੀ ‘ਚ ਕਿਹਾ ਗਿਆ ਹੈ, ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਇਲਾਕਿਆਂ ‘ਚ ਨਾ ਜਾਣ ਕਿਉਂਕਿ ਕਈ ਅੱਤਵਾਦੀ ਸੰਗਠਨ ਇਸ ਇਲਾਕੇ ‘ਚ ਸਰਗਰਮ ਹਨ।ਸਰਹੱਦ ਦੇ ਦੋਵਾਂ ਪਾਸੇ ਭਾਰਤ ਅਤੇ ਪਾਕਿਸਤਾਨ ਦੀ ਫੌਜ਼ ਮੌਜੂਦ ਹੈ ਅਤੇ ਐੱਲਓਸੀ ‘ਤੇ ਗੋਲੀਬਾਰੀ ਹੁੰਦੀ ਰਹਿੰਦੀ ਹੈ।
ਲਾਲ ਕਿਲੇ ‘ਤੇ ਪਹੁੰਚੇ ਨਿਹੰਗ ਸਿੰਘਾਂ ਸਣੇ ਕਿਸਾਨ, ਲਗਾ ਦਿੱਤੇ ਕੇਸਰੀ ਨਿਸ਼ਾਨ, ਦੇਖੋ ਮੌਕੇ ਦੀਆਂ Live ਤਸਵੀਰਾਂ