statue of mahatma gandhi: ਅਮਰੀਕਾ ਦੇ ਕੈਲੇਫੋਰਨੀਆ ਦੇ ਡੇਵਿਸ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਤੋੜ-ਭੰਨ ਦੀ ਘਟਨਾ ਦੀ ਸ਼ਹਿਰ ਦੇ ਮੇਅਰ ਨੇ ਨਿੰਦਾ ਕੀਤੀ ਹੈ।ਡੇਵਿਸ ਦੇ ਸੈਂਟਰਲ ਪਾਰਕ ‘ਚ ਲੱਗੀ ਗਾਂਧੀ ਜੀ ਦੀ ਮੂਰਤੀ ਨੂੰ ਸ਼ਰਾਰਤੀ ਤੱਤਾਂ ਵਲੋਂ ਭੰਨ ਤੋੜ ਕੀਤੀ ਗਈ ਸੀ।6 ਫੁੱਟ ਉੱਚੀ ਅਤੇ 300 ਕਿਲੋਗ੍ਰਾਮ ਭਾਰੀ ਮਹਾਤਮਾ ਗਾਂਧੀ ਦੀ ਮੂਰਤੀ ਡੇਵਿਸ ਦੇ ਸੈਂਟਰਲ ਪਾਰਕ ‘ਚ ਸਥਾਪਿਤ ਸੀ।ਇਸ ਘਟਨਾ ਨੂੰ ਲੈ ਕੇ ਮੇਅਰ ਗਲੋਰੀਆ ਪਰਟਿਡਾ ਨੇ ਕਿਹਾ ਕਿ ਸਾਨੂੰ ਇਸ ਘਟਨਾ ਦੀ ਨਿੰਦਾ ਕਰਦੇ ਹਨ।ਅਸੀਂ ਕਿਸੇ ਵੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਕੰਮ ਦਾ ਸਮਰਥਨ ਨਹੀਂ ਕਰਦੇ ਹਨ।ਸਾਡੇ ਸਮਾਜ ‘ਚ ਵਿਵਧਿਤਾ ਹੈ ਅਤੇ ਸਾਨੂੰ ਇੱਕ ਦੂਜੇ ਦੇ ਆਦਰਸ਼ਾਂ ਦਾ ਸਨਮਾਨ ਕਰਨਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ‘ਚ ਸਾਰਿਆਂ ਦੇ ਵਿਚਾਰਾਂ ਅਤੇ ਲੋਕਾਂ ਦੀ ਸੁਰੱਖਿਆ ਨਿਸ਼ਚਿਤ ਕਰਨਾ ਸਾਡਾ ਫਰਜ਼ ਹੈ।ਹਿੰਸਾ ਅਤੇ ਤੋੜ-ਭੰਨ ਦੀ ਇਸ ਘਟਨਾ ਨਾਲ ਸਾਡੇ ਮੁੱਲਾਂ ਨੂੰ ਨੁਕਸਾਨ ਪਹੁੰਚਦਾ ਹੈ।ਮੇਅਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਇਹ ਕੰਮ ਕੀਤਾ ਹੈ ਉਨ੍ਹਾਂ ਲੋਕਾਂ ਨੂੰ ਸਜ਼ਾ ਮਿਲੇਗੀ।ਇਸ ਮਾਮਲੇ ਦੀ ਵਿਸਤਾਰ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।ਇਸ ਘਟਨਾ ਨੂੰ ਲੈ ਕੇ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਨਾਲ ਸਾਡੀਆਂ ਭਾਵਨਾਵਾਂ ਹਨ ਪਰ ਇੱਕ ਗੱਲ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਜਿਹੀਆਂ ਘਟਨਾਵਾਂ ਦਾ ਜਵਾਬ ਹਿੰਸਕ ਤਰੀਕੇ ਨਾਲ ਨਹੀਂ ਸਗੋਂ ਗੱਲਬਾਤ ਅਤੇ ਵਿਚਾਰ ਵਿਮਰਸ਼ ਕੀਤਾ ਜਾ ਸਕਦਾ ਹੈ।
ਦੇਖੋ ਆਹ ਬੰਦੇ ਨੇ ਆਪਣਾ 30 ਕਰੋੜ ਦਾ ਹੋਟਲ, ਉਮਰ ਭਰ ਲਈ ਟਿਕੈਤ ਨੂੰ ਕਿਸਾਨਾਂ ਨੂੰ ਦੇਣ ਦਾ ਕੀਤਾ ਐਲਾਨ !