mother brutally murdered: ਕੇਰਲਾ ਦੇ ਪਲੱਕੜ ਤੋਂ ਇਕ ਹੈਰਾਨ ਕਰਨ ਵਾਲੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਦਰਅਸਲ, ਇਥੇ ਇਕ ਮਦਰੱਸੇ ਦੀ ਅਧਿਆਪਕਾ ਨੇ ਆਪਣੇ ਹੀ 6 ਸਾਲ ਦੇ ਮਾਸੂਮ ਬੇਟੇ ਨੂੰ ਬੇਰਹਿਮੀ ਨਾਲ ਗਲਾ ਕੱਟਕੇ ਮਾਰ ਦਿੱਤਾ ਅਤੇ ਕਿਹਾ ਕਿ ਉਹ ਇਹ ਕੰਮ ਅੱਲ੍ਹਾ ਨੂੰ ਖੁਸ਼ ਕਰਨ ਲਈ ਕਰ ਰਹੀ ਹੈ। ਇਸ ਭਿਆਨਕ ਘਟਨਾ ਤੋਂ ਬਾਅਦ ਇਲਾਕੇ ਵਿਚ ਹਲਚਲ ਮਚ ਗਈ ਹੈ। ਦੱਸ ਦਈਏ ਕਿ ਦੋਸ਼ੀ ਔਰਤ ਗਰਭਵਤੀ ਵੀ ਹੈ। ਜਿਸ ਪੁੱਤਰ ਦਾ ਉਸਨੇ ਕਤਲ ਕੀਤਾ ਉਹ ਉਸਦੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਔਰਤ ਦੀ ਉਮਰ 30 ਸਾਲ ਦੱਸੀ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਬੇਟੇ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਦੋਸ਼ੀ ਔਰਤ ਨੇ ਖ਼ੁਦ ਪੁਲਿਸ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ।
ਦੋਸ਼ੀ ਅਧਿਆਪਕਾ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੇ ਬੇਟੇ ਨੂੰ ਅੱਲ੍ਹਾ ਲਈ ਕੁਰਬਾਨ ਕੀਤਾ ਸੀ। ਦੋਸ਼ੀ ਔਰਤ ਦੇ ਵਹਿਮਾਂ-ਭਰਮਾਂ ਨੂੰ ਵੇਖਦਿਆਂ ਉਸਦੇ ਰਿਸ਼ਤੇਦਾਰ ਅਤੇ ਪੁਲਿਸ ਹੈਰਾਨ ਹੈ ਕਿ ਕਿਵੇਂ ਕੋਈ ਆਪਣੇ ਹੀ ਬੇਟੇ ਨੂੰ ਮਾਰ ਸਕਦਾ ਹੈ। ਦੋਸ਼ੀ ਔਰਤ ਦੇ ਇਕਬਾਲੀਆ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਖਿਲਾਫ ਥਾਣੇ ਵਿਖੇ ਕਤਲ ਦਾ ਕੇਸ ਦਰਜ ਕਰ ਲਿਆ।
ਦੇਖੋ ਵੀਡੀਓ : ਕਿਸਾਨਾਂ ਦੀ ਸਟੇਜ ਤੇ ਆਏ ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਆਪਣੀ ਕਮਾਲ ਸ਼ਾਇਰੀ ਨਾਲ ਪਾਈ ਧੱਕ