bjp youth leader cocaine car drugs: ਭਾਜਪਾ ਦੇ ਨੌਜਵਾਨ ਨੇਤਾ ਪਾਮੇਲਾ ਗੋਸਵਾਮੀ ਨੂੰ ਸ਼ੁੱਕਰਵਾਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।ਉਹ ਆਪਣੀ ਕਾਰ ਦੇ ਅੰਦਰ ਕੋਕੀਨ ਲੈ ਕੇ ਜਾ ਰਹੀ ਸੀ।ਪੁਲਸ ਨੇ ਉਨ੍ਹਾਂ ਦੇ ਦੋਸਤ ਪ੍ਰੋਬਿਰ ਕੁਮਾਰ ਡੇ ਨੂੰ ਵੀ ਨਿਊ ਅਲੀਪੁਰ ਇਲਾਕੇ ‘ਚ ਐੱਨਆਰ ੲਵੇਨਿਊ ਤੋਂ ਗ੍ਰਿਫਤਾਰ ਕੀਤਾ ਹੈ।ਭਾਜਪਾ ਨੌਜਵਾਨ ਮੋਰਚੇ ਹੁਗਲੀ ਜ਼ਿਲੇ ਦੇ ਸਕੱਤਰ ਪਾਮੇਲਾ ਗੋਸਵਾਮੀ ਨੂੰ ਕੋਲਕਾਤਾ ਦੇ ਨਿਊ ਅਲੀਪੁਰ ਤੋਂ ਕਈ ਲੱਖ ਰੁਪਏ ਦੇ ਕੋਕੀਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ।ਨੇਤਾ ਦੀ ਕਾਰ ‘ਚ ਵੱਡੀ ਮਾਤਰਾ ‘ਚ ਨਜ਼ਾਇਜ ਡ੍ਰਗਸ ਮਿਲਿਆ ਸੀ।ਭਾਜਪਾ ਨੇਤਾ ਨੂੰ ਨਿਊ ਅਲੀਪੁਰ ਨਾਲ ਗ੍ਰਿਫਤਾਰ ਕੀਤਾ ਗਿਆ ਸੀ।ਪੁਲਸ ਨੂੰ ਪਹਿਲਾਂ ਤੋਂ ਹੀ ਪਾਮੇਲਾ ਦੇ ਡ੍ਰਗ ਦੀ ਲਤ ਦੇ ਬਾਰੇ ‘ਚ ਜਾਣਕਾਰੀ ਸੀ।
ਉਨ੍ਹਾਂ ਦੇ ਕਰੀਬੀ ਸਹਿਯੋਗੀ ਅਤੇ ਭਾਜਪਾ ਨੇਤਾ ਪ੍ਰਬੀਰ ਕੁਮਾਰ ਡੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।ਪੁਲਿਸ ਨੇ ਚੈਕਿੰਗ ਦੌਰਾਨ ਨਿਊ ਅਲੀਪੁਰ ‘ਚ ਸੜਕ ‘ਤੇ ਉਨ੍ਹਾਂ ਦੀ ਕਾਰ ਨੂੰ ਰੋਕਿਆ ਅਤੇ ਉਸਦੀ ਤਲਾਸ਼ੀ ਲਈ ਅਤੇ ਪਾਮੇਲਾ ਦੇ ਬੈਗ ਅਤੇ ਕਾਰ ‘ਚੋਂ 100 ਗ੍ਰਾਮ ਕੋਕੀਨ ਬਰਾਮਦ ਕੀਤੀ।ਫੜੀ ਗਈ ਕੋਕੀਨ ਦੀ ਕੀਮਤ ਬਾਜ਼ਾਰ ‘ਚ ਲੱਖਾਂ ਰੁਪਏ ਦੇ ਆਸਪਾਸ ਹੈ।ਉਨ੍ਹਾਂ ਦੇ ਨਾਲ ਇੱਕ ਕੇਂਦਰੀ ਸੁਰੱਖਿਆ ਬਲ ਦਾ ਜਵਾਨ ਵੀ ਸੀ, ਜੋ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਸੀ।ਪੁਲਿਸ ਪੂਰੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ।
ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਨਾਂ ਆਉਣ ਤੇ ਰੁਲਦੂ ਸਿੰਘ ਮਾਨਸਾ ਦਾ ਕਿਸਾਨੀ ਸਟੇਜ ਤੋਂ ਸੁਣੋ ਐਲਾਨ