Important Meeting on Delhi Kisan Samyukta Morcha: ਇਨਕਲਾਬੀ ਵਿਚਾਰਧਾਰਾ ਨੂੰ ਸਮਰਪਿਤ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਜਪਾਨੀ ਸਮਰਥਕਾਂ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ਜਪਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਸ. ਜੋਧਾਂ ਨੇ ਦਿੱਲੀ ਲੋਕ ਸੰਘਰਸ਼ ਦੇ ਬੀਤੇ ਤੇ ਮੋਜੂਦਾ ਸੂਰਤ-ਏ-ਹਾਲ ‘ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸੰਯੁਕਤ ਮੋਰਚੇ ਦੀਆਂ ਭਵਿੱਖੀ ਯੋਜਨਾਵਾਂ ‘ਤੇ ਚਾਨਣਾ ਪਾਇਆ। ਮੀਟਿੰਗ ਦੌਰਾਨ ਬੋਲਦਿਆਂ ਫਿਲਪੀਨ ਮੂਲ ਦੇ ਜਪਾਨੀ ਸਮਰਥਕ ਇੰਗ ਲਿਤੋ ਅਲੀਦ ਨੇ ਭਾਰਤੀ ਸਰਕਾਰ ਦੇ ਅੰਦੋਲਨਕਾਰੀਆਂ ਪ੍ਰਤੀ ਰਵੱਈਏ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਆਪਣੇ ਅਤੇ ਸਾਥੀਆਂ ਵੱਲੋਂ ਪੂਰਨ ਹਿਮਾਇਤ ਦੇਣ ਦਾ ਅਹਿਦ ਲਿਆ।
ਜਿਕਰਯੋਗ ਹੈ ਕਿ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਲੋਕ ਨਾਇਕਾਂ ਨਾਲ਼ ਸਬੰਧਤ ਦਿਨਾਂ ‘ਤੇ ਪੂਰੀ ਸ਼ਿੱਦਤ ਨਾਲ਼ ਇਨਕਲਾਬੀ ਸਮਾਗਮ ਕਰਵਾਉਣ ਦੇ ਨਾਲ਼ ਨਾਲ਼ ਲੋਕ ਸੰਘਰਸ਼ਾਂ ਨਾਲ਼ ਜੁੜੇ ਵਿਅਕਤੀਆਂ ਅਤੇ ਜਥੇਬੰਦੀਆਂ ਨੂੰ ਡਟਵੀਂ ਹਿਮਾਇਤ ਦਿੱਤੀ ਜਾਂਦੀ ਹੈ। ਇਸ ਮੌਕੇ ਭਾਰਤੀ, ਜਪਾਨੀ ਤੇ ਮੂਲ ਦੇ ਰੇਨਾਲਡ ਸੇਰਾਨੋ, ਕਲਾਉਡੀਉ ਓਰਟੇਗਾ, ਟੇਕਿਉਮੀ ਨਿਮੋਟੋ, ਜੈਸਿਕਾ ਨਿਮੋਟੋ, ਫਿਊਟਾਬਾ ਸੰਪਾਈ, ਜੀਨ ਓਰਟੇਗਾ, ਓਰੀਲਿਨ ਕੇਜ਼ੋਨ, ਡਾਟਸ ਕ੍ਰਿਸ਼ਚਨ, ਓਰਟੇਗਾ ਪ੍ਰਿਸ਼ੀਅਸ, ਨਿਮਟ ਮਿਗੂਮੀ, ਸੇਂਪਈ ਕੇਂਚੀ ਅਤੇ ਡੇਲੀ ਜੈਂਡੋਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਸਰਕਾਰ ਦੀ ਡੀਵਾਈਡ ਐਂਡ ਰੂਲ ਪੋਲਿਸੀ ਦੀਆਂ ਉੱਡਣਗੀਆਂ ਧੱਜੀਆਂ ਜੇ ਲੋਕੀ ਮੰਨ ਲੈਣ ਇਸ ਬੰਦੇ ਦੀਆਂ ਗੱਲਾਂ