groom s girlfriend arrived at the wedding: ਜਲੰਧਰ ਦੇ ਗੁਲਾਬ ਦੇਵੀ ਰੋਡ ਸਥਿਤ ਇੱਕ ਮੈਰਿਜ ਪੈਲੇਸ ‘ਚ ਚੱਲ ਰਹੇ ਵਿਆਹ ਸਮਾਰੋਹ ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਲੜਕੀ ਨੇ ਖੁਦ ਨੂੰ ਲਾੜੇ ਦੀ ਗਰਲਫ੍ਰੈਂਡ ਦੱਸਿਆ।ਲੜਕੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲਾੜੇ ਨੇ ਕਈ ਸਾਲਾਂ ਤੱਕ ਉਸ ਨਾਲ ਸ਼ਰੀਰਕ ਸੰਬੰਧ ਬਣਾਏ।ਇੰਨਾ ਹੀ ਨਹੀਂ ਉਹ ਉਸ ਨੂੰ ਕੋਲਡ ਡ੍ਰਿੰਕ ‘ਚ ਬੇਹੋਸ਼ੀ ਦੀ ਦਵਾਈ ਪਿਲਾ ਕੇ ਵੀ ਸੰਬੰਧ ਬਣਾਉਂਦਾ ਰਿਹਾ ਅਤੇ
ਵੀਡੀਓ ਵੀ ਬਣਾਈ।ਲੜਕੀ ਦਾ ਕਹਿਣਾ ਹੇ ਕਿ ਲਾੜੇ ਨੇ ਉਸਦੇ ਨਾਲ ਧੋਖਾ ਕੀਤਾ ਜਦੋਂ ਕਿ ਉਸਦੇ ਪਰਿਵਾਰ ‘ਚ ਬੈਠ ਕੇ ਕੀਤੇ ਵਿਆਹ ਦੇ ਵਾਅਦੇ ਨੂੰ ਵੀ ਤੋੜਿਆ।ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ 2 ਦੀ ਪੁਲਸ ਮੌਕੇ ‘ਤੇ ਪਹੁੰਚੀ।ਥਾਣਾ ਮੁਖੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਹੰਗਾਮਾ ਹੋਇਆ ਉਦੋਂ ਤਕ ਵਿਆਹ ਦੀਆਂ ਰਸਮਾਂ ਖਤਮ ਹੋ ਚੁੱਕੀਆਂ ਸਨ।ਉਨ੍ਹਾਂ ਨੇ ਕਿਹਾ ਕਿ ਲੜਕੀ ਨੇ ਕਪੂਰਥਲਾ ‘ਚ ਲੜਕੇ ਦੇ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ ਜਿਸ ਕਾਰਨ ਮਾਮਲਾ ਕਪੂਰਥਲਾ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।