44 year old man death second dose tstn: ਮਹਾਰਾਸ਼ਟਰ ਦੇ ਭਿਵੰਡੀ ‘ਚ ਕੋਰੋਨਾ ਵੈਕਸੀਨ ਲਗਾਉਣ ਨਾਲ ਕੁਝ ਦੇਰ ਬਾਅਦ ਇੱਕ ਸਖਸ਼ ਦੀ ਮੌਤ ਦੀ ਖਬਰ ਪੂਰੇ ਸ਼ਹਿਰ ‘ਚ ਖਲਬਲੀ ਮੱਚ ਗਈ ਹੈ।ਜਾਣਕਾਰੀ ਮੁਤਾਬਕ, ਸੁਖਦੇਵ ਕਿਰਦਤ ਜਿਨ੍ਹਾਂ ਦੀ ਉਮਰ 44 ਸਾਲ ਸੀ।ਪੇਸ਼ੇ ਤੋਂ ਸੁਖਦੇਵ ਇੱਕ ਡਾਕਟਰ ਦੇ ਨਾਲ ਡ੍ਰਾਈਵਰ ਦਾ ਕੰਮ ਕਰਦਾ ਸੀ।ਸੁਖਦੇਵ ਨੇ ਇੱਕ ਮਹੀਨਾ ਪਹਿਲਾਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ ਜਿਸ ਤੋਂ ਬਾਅਦ ਅੱਜ ਉਹ ਆਪਣੀ ਦੂਜੀ ਡੋਜ਼ ਦੀ ਵੈਕਸੀਨ ਲੈਣ ਲਈ ਵੈਕਸੀਨ ਸੈਂਟਰ ਪਹੁੰਚੇ ਸਨ।ਉਥੇ ਮੌਜੂਦ ਸਟਾਫ ‘ਚ ਸੁਖਦੇਵ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਾਈ ਅਤੇ ਕੁਝ ਦੇਰ ਆਬਜ਼ਰਵੇਸ਼ਨ ‘ਚ ਰੱਖਿਆ ਪਰ ਉਸ ਤੁਰੰਤ ਬਾਅਦ ਸੁਖਦੇਵ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ।
ਸੁਖਦੇਵ ਨੂੰ ਜਲਦ ਹੀ ਭਿਵੰਡੀ ਦੇ ਇੰਦਰਾ ਗਾਂਧੀ ਹਸਪਤਾਲ ਪਹੁੰਚਾਇਆ ਗਿਆ ਪਰ ਭਿਵੰਡੀ ਦੇ ਇੰਦਰਾ ਗਾਂਧੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸੁਖਦੇਵ ਦੀ ਮੌਤ ਚੁੱਕੀ ਸੀ।ਖਬਰ ਅੱਗ ਦੀ ਤਰ੍ਹਾਂ ਪੂਰੇ ਸ਼ਹਿਰ ‘ਚ ਫੈਲੀ ਹਸਪਤਾਲ ਦੇ ਬਾਹਰ ਪੁਲਸ ਨੂੰ ਤਾਇਨਾਤ ਕੀਤਾ ਗਿਆ।ਘਟਨਾ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ।ਮਾਮਲਾ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਸੀ ਇਸ ਲਈ ਅਧਿਕਾਰੀਆਂ ਨੂੰ ਭਾਂਜੜਾਂ ਪੈ ਗਈਆਂ।ਉਨਾਂ੍ਹ ਨੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।ਉਥੇ ਹੀ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲਗਾਇਆ ਸਕੇਗਾ।
BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ