life imprisonment accused absconding: ਮੱਧ ਪ੍ਰਦੇਸ਼ ਰਾਜਗੜ ਜ਼ਿਲਾ ਕੋਰਟ ‘ਚ ਜੱਜ ਨੇ ਪੋਕਸੋ ਐਕਟ ਦੇ ਤਹਿਤ ਰੇਪ ਦੇ ਇੱਕ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।ਸਜ਼ਾ ਸੁਣ ਕੇ ਦੋਸ਼ੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਮੌਕੇ ਦਾ ਫਾਇਦਾ ਉਠਾਕੇ ਦੋਸ਼ੀ ਜਿਤੇਂਦਰ ਅਦਾਲਤ ਤੋਂ ਫਰਾਰ ਹੋ ਗਿਆ।ਇਸ ਘਟਨਾ ਤੋਂ ਬਾਅਦ ਰਾਜਗੜ ਐੱਸਪੀ ਪ੍ਰਦੀਪ ਸ਼ਰਮਾ ਸਮੇਤ ਕਈ ਪੁਲਸਕਰਮਚਾਰੀ ਦੋਸ਼ੀ ਦੀ ਤਲਾਸ਼ ‘ਚ ਕਈ ਕਿਲੋਮੀਟਰ ਪੈਦਲ ਅਪਰਾਧੀ ਦੀ ਖੋਜ ਕਰਦੇ ਰਹੇ ਪਰ ਅਜੇ ਤੱਕ ਫਰਾਰ ਅਪਰਾਧੀ ਜਿਤੇਂਦਰ ਭੀਲ ਦਾ ਪਤਾ ਨਹੀਂ ਲੱਗ ਸਕਿਆ।ਇਹ ਮਾਮਲਾ ਰਾਜਗੜ ਜ਼ਿਲਾ ਕੋਰਟ ਦਾ ਹੈ।ਇੱਥੇ ਪਾਕਸੋ ਐਕਟ ਤਹਿਤ ਨਾਬਾਲਿਗ ਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ‘ਚ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਜਿਤੇਂਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਸਜ਼ਾ ਸੁਣਦੇ ਹੀ ਕੋਰਟ ਜੱਜ ਨੇ ਦੋਸ਼ੀ ਜਿਤੇਂਦਰ ਕੋਰਟ ਨੇ ਮੁਨਸ਼ੀ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ।
ਦੋਸ਼ੀ ਦੇ ਫਰਾਰ ਹੋਣ ਤੋਂ ਬਾਅਦ ਰਾਜਗੜ ਐੱਸਪੀ ਪ੍ਰਦੀਪ ਸ਼ਰਮਾ ਸਮੇਤ ਕਈ ਪੁਸਲ ਕਰਮਚਾਰੀ ਦੋਸ਼ੀ ਦੀ ਭਾਲ ਕਰ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਦੋ ਸਾਲ ਪਹਿਲਾਂ ਜਿਤੇਂਦਰ ਭੀਲ ਨੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਬੱਚੀ ਨਾਲ ਬਲਾਤਕਾਰ ਕੀਤਾ ਸੀ।ਜਦੋਂ ਨਾਬਾਲਿਗ ਬੱਚੀ ਗਰਭਵਤੀ ਹੋ ਗਈ ਤਾਂ ਪਰਿਵਾਰਕ ਮੈਂਬਰਾਂ ਦੇ ਪੁੱਛਣ ‘ਤੇ ਪੀੜਤਾ ਨੇ ਘਟਨਾ ਦੇ ਬਾਰੇ ਦੱਸਿਆ।ਇਸ ਤੋਂ ਬਾਅਦ 2018 ‘ਚ ਠੀਕ ਦੋ ਸਾਲ ਪਹਿਲਾਂ ਨਾਬਾਲਿਗ ਪੀੜਤਾ ਨੂੰ ਲੈ ਕੇ ਉਸਦੇ ਪਰਿਵਾਰ ਵਾਲੇ ਥਾਣੇ ਪਹੁੰਚੇ ਅਤੇ ਦੋਸ਼ੀ ਦੇ ਵਿਰੁੱਧ ਮਾਮਲਾ ਦਰਜ ਕਰਾਇਆ।ਪਰਿਵਾਰ ਦੀ ਸ਼ਿਕਾਇਤ ‘ਤੇ ਰਾਜਗੜ ਥਾਣੇ ‘ਚ ਪਾਕਸੋ ਐਕਟ ਸਮੇਤ ਨਾਬਾਲਿਗ ਨਾਲ ਬਲਾਤਕਰ ਕਰਨ ਅਤੇ ਹੋਰ ਧਾਰਾਵਾਂ ‘ਚ ਮਾਮਲਾ ਦਰਜ ਕੀਤਾ ਗਿਆ।ਜਦੋਂ ਜ਼ਿਲਾ ਰਾਜਗੜ ਅਦਾਲਤ ਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਉਹ ਅਦਾਲਤ ਤੋਂ ਹੀ ਫਰਾਰ ਹੋ ਗਿਆ।
ਵੱਡਾ ਕਾਫ਼ਿਲਾ ਲੈ ਰਾਜੇਵਾਲ ਪਹੁੰਚੇ KMP ਰੋਡ, ਗੱਲਾਂ ਚ ਢਾਹ ਲਿਆ ਮੋਦੀ, ਕਹਿ ਦਿੱਤੀ ਵੱਡੀ ਗੱਲ rajewal