west bengal assam tamil nadu: ਬੁੱਧਵਾਰ ਦਾ ਦਿਨ ਪੱਛਮੀ ਬੰਗਾਲ ਚੋਣਾਂ ਲਈ ਬੇਹੱਦ ਅਹਿਮ ਦਿਨ ਹੋਣ ਵਾਲਾ ਹੈ।ਅੱਜ ਦੇ ਦਿਨ ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗਰਾਮ ਸੀਟ ਤੋਂ ਆਪਣਾ ਨਾਮਾਂਕਨ ਦਾਖਲ ਕਰਨਗੇ ਅਤੇ ਉਸ ਤੋਂ ਬਾਅਦ ਸ਼ਿਵ ਮੰਦਰ ਦੇ ਦਰਸ਼ਨ ਕਰ ਕੇ ਉਥੇ ਪੂਜਾ-ਅਰਚਨਾ ਕਰੇਗੀ।ਇਸ ਤੋਂ ਇਲਾਵਾ ਮਮਤਾ ਬੈਨਰਜੀ ਦਾ ਨੰਦੀਗ੍ਰਾਮ ‘ਚ ਪੈਦਲ ਮਾਰਚ ਦਾ ਵੀ ਆਯੋਜਨ ਹੈ।ਨਾਮਜ਼ਦਗੀ ਭਰਨ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਿਵ ਮੰਦਰ ਪਹੁੰਚ ਚੁੱਕੀ ਹੈ।
ਮਮਤਾ ਬੈਨਰਜੀ ਨੇ ਮੰਦਰ ਪਹੁੰਚਣ ਤੋਂ ਪਹਿਲਾਂ ਪੈਦਲ ਮਾਰਚ ਕੀਤਾ।ਮਮਤਾ ਬੈਨਰਜੀ ਦੇ ਪੈਦਲ ਮਾਰਚ ‘ਚ ਵਰਕਰਾਂ ਨੇ ਨਾਅਰੇ ਲਗਾਏ।ਨਾਜ਼ਦਗੀ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਸ਼ਿਵ ਭਗਵਾਨ ਦੀ ਪੂਜਾ ਕੀਤੀ ਅਤੇ ਜਲ ਅਭਿਸ਼ੇਕ ਵੀ ਕੀਤਾ।ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਕਰ ਲਈਆਂ ਹਨ।ਕਾਂਗਰਸ ਪਾਰਟੀ ਹੋਵੇ ਜਾਂ ਟੀਐੱਮਸੀ ਜਾਂ ਭਾਜਪਾ, ਸਾਰੇ ਪਾਰਟੀਆਂ ਦੇ ਨੇਤਾ ਇੱਕ ਦੂਜੇ ਦੇ ਉੱਪਰ ਦੋਸ਼-ਪ੍ਰਤੀਦੋਸ਼ ਦਾ ਖੇਲ ਖੇਡ ਰਹੇ ਹਨ।ਦੂਜੇ ਪਾਸੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਭਾਜਪਾ ਤੋਂ ਡਰ ਗਈ ਹੈ।ਮਮਤਾ ਬੈਨਰਜੀ ਨੂੰ ਪਹਿਲੀ ਵਾਰ ਖੁਦ ਨੂੰ ਬ੍ਰਾਹਮਣ ਸਾਬਤ ਕਰਨਾ ਪੈ ਰਿਹਾ ਹੈ।
ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”