kalita majhi domestic bjp gives ticket: ਕਦੇ ਦੂਜਿਆਂ ਦੇ ਘਰਾਂ ‘ਚ ਕੰਮ ਕਰਨ ਵਾਲੀ ਕਲਿਤਾ ਮਾਝੀ ਨੂੰ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਚੋਣਾਂ ‘ਚ ਆਪਣੀ ਪਾਰਟੀ ਦਾ ਉਮੀਦਵਾਰ ਬਣਾਇਆ ਹੈ।ਬੀਜੇਪੀ ਨੇ ਕਲਿਤਾ ਮਾਝੀ ਨੂੰ ਸਾਬਕਾ ਬਰਦਵਾਨ ਦੇ ਆਸ਼ਾਗ੍ਰਾਮ ਤੋਂ ਟਿਕਟ ਦਿੱਤਾ ਹੈ।ਕਲਿਤਾ ਦੇ ਪਤੀ ਪਲੰਬਰ ਦਾ ਕੰਮ ਕਰਦੇ ਹਨ।ਆਰਥਿਕ ਤੰਗੀ ਕਾਰਨ ਕਲਿਤਾ ਜਿਆਦਾ ਪੜਾਈ ਨਹੀਂ ਕਰ ਸਕੀ ਸੀ।ਕਲਿਤਾ ਮਾਝੀ ਨੂੰ ਉਮੀਦਵਾਰ ਮਿਲਣ ਤੋਂ ਬੀਜੇਪੀ ਵਰਕਰ ਵੀ ਬਹੁਤ ਖੁਸ਼ ਹਨ।
ਰਾਸ਼ਟਰੀ ਬੀਜੇਪੀ ਸਕੱਤਰ ਬੀਐੱਲ ਸੰਤੋਸ਼ ਨੇ ਟਵੀਟ ਕਰ ਕੇ ਕਲਿਤਾ ਨੂੰ ਵਧਾਈ ਦਿੱਤੀ।ਉਨਾਂ੍ਹ ਨੇ ਲਿਖਿਆ, ਇਹ ਸ਼੍ਰੀਮਤੀ ਕਲਿਤਾ ਮਾਝੀ ਹੈ।ਆਸ਼ਾਗ੍ਰਾਮ ਤੋਂ ਬੀਜੇਪੀ ਦੀ ਉਮੀਦਵਾਰ ਹੈ।ਇਹ ਘਰੇਲੂ ਔਰਤ ਦੇ ਰੂਪ ‘ਚ ਕੰਮ ਕਰਦੀ ਹੈ ਅਤੇ ਉਸਦਾ ਪਤੀ ਇੱਕ ਪਲੰਬਰ ਹੈ।ਇਹ ਇੱਕ ਸਰਗਰਮ ਵਰਕਰ ਹੈ ਅਤੇ ਪੰਚਾਇਤ ਚੋਣਾਂ ਲੜੀ ਹੈ।ਬੀਜੇਪੀ ਸਦਾ ਪ੍ਰਤਿਭਾ ਅਤੇ ਸਖਤ ਮਿਹਨਤ ਨੂੰ ਪਛਾਣਦੀ ਹੈ, ਉਨ੍ਹਾਂ ਨੂੰ ਮੁਬਾਰਕਾਂ।ਕਲਿਤਾ ਦਾ ਇੱਕ ਬੇਟਾ ਹੈ।ਜਿਸਦਾ ਨਾਲ ਪਾਰਥ ਮਾਝੀ ਹੈ ਅਤੇ ਉਹ ਅੱਠਵੀਂ ਜਮਾਤ ‘ਚ ਪੜਦਾ ਹੈ।ਉਨ੍ਹਾਂ ਦੇ ਮਾਤਾ-ਪਿਤਾ ਦਾ ਘਰ ਮੰਗਕੋਟ ਦੇ ਕਾਸ਼ਮਨਗਰ ‘ਚ ਹੈ।ਉਸਦੇ ਪਰਿਵਾਰ ‘ਚ 7 ਭੈਣਾਂ ਅਤੇ 1 ਭਰਾ ਹੈ।ਉਨਾਂ੍ਹ ਦੇ ਪਿਤਾ ਇੱਕ ਮਜ਼ਦੂਰ ਹੈ, ਜਿਨ੍ਹਾਂ ਦਾ ਦੇਹਾਂਤ ਹੋ ਚੁੱਕਾ ਹੈ।
Singhu ‘ਤੇ ਫਾਈਵ ਸਟਾਰ ਹੋਟਲ ਵਾਲੀਆਂ ਸਹੂਲਤਾਂ, ਹੁਣ ਸਿੰਘਾਂ ਨੇ ਲਵਾ ‘ਤੇ ਫਵਾਰੇ, ਵਿਦੇਸ਼ਾਂ ਨੂੰ ਮਾਤ ਪਾਉਂ ਦਿੱਲੀ