fire breakout singhu border lpg gas: ਕੁੰਡਲੀ-ਸਿੰਘੂ ਬਾਰਡਰ ‘ਤੇ ਸ਼ਨੀਵਾਰ ਨੂੰ ਸਵੇਰੇ ਅਚਾਨਕ ਇੱਕ ਕਿਸਾਨ ਦੇ ਟੈਂਟ ‘ਚ ਅੱਗ ਲੱਗ ਗਈ।ਕਿਸਾਨਾਂ ਦੇ ਟੈਂਟ ਅਤੇ ਉਸ ਅੰਦਰ ਰੱਖਿਆ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ।ਹਾਲਾਂਕਿ ਟੈਂਟ ‘ਚ ਰਹਿਣ ਵਾਲੇ ਲੋਕ ਅਤੇ ਨਜ਼ਦੀਕ ਦੇ ਦੂਜੇ ਲੋਕਾਂ ਦੀ ਜਾਨ ਬੱਚ ਗਈ।ਕਿਸਾਨਾਂ ਨੇ ਦੱਸਿਆ ਕਿ ਅੱਗ ਸਿਲੰਡਰ ਫਟਣ ਨਾਲ ਲੱਗੀ ਸੀ।ਇਸ ਕਾਰਨ ਅੱਗ ਨੂੰ ਕਾਬੂ ਕਰਨ ‘ਚ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਅੱਗ ਲੱਗਣ ਦੇ ਅੱਧੇ ਘੰਟੇ ਦੇ ਅੰਦਰ ਕੁੰਡਲੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਆਖਿਰਕਾਰ ਅੱਗ ‘ਤੇ ਕਾਬੂ ਪਾ ਲਿਆ।ਕਿਸਾਨਾਂ ਨੇ ਦੱਸਿਆ ਕਿ ਸਵਾ ਦਸ ਵਜੇ ਦੇ ਕਰੀਬ ਅੰਦੋਲਨ ਸਥਾਨ ‘ਤੇ 8 ਨੰਬਰ ਟ੍ਰੇਨ ਪੁਲ ਦੇ ਉੱਪਰ ਬੈਠੇ ਪਟਿਆਲਾ ਦੇ ਕਿਸਾਨ ਦੁੱਗਲ ਸਿੰਘ ਦੇ ਸਿਲ਼ੰਡਰ ‘ਚ ਅਚਾਨਕ ਅੱਗ ਲੱਗ ਗਈ।ਦੇਖਦੇ ਹੀ ਦੇਖਦੇ ਅੱਗ ਨੇ ਭਿਅੰਕਰ ਰੂਪ ਧਾਰਨ ਕਰ ਲਿਆ।ਜਦੋਂ ਅੱਗ ਲੱਗੀ ਉਸ ਸਮੇਂ ਟੈਂਟ ਦੇ ਅੰਦਰ 10 ਤੋਂ 12 ਲੋਕ ਮੌਜੂਦ ਸਨ।ਪਰ ਸਾਰੇ ਲੋਕ ਟੈਂਟ ਸੁਰੱਖਿਅਤ ਨਿਕਲ ਗਏ।ਇਸ ਹਾਦਸੇ ‘ਚ ਕਿਸਾਨ ਦਾ ਟੈਂਟ ਸੜ ਕੇ ਸੁਆਹ ਹੋ ਗਏ।ਇਸ ਭਿਆਨਕ ਅੱਗ ‘ਚ ਟੈਂਟ ਅੰਦਰ ਰੱਖੇ ਕੱਪੜੇ, 5 ਮੋਬਾਇਲ ਫੋਨ, 20 ਗੱਦੇ, 20 ਕੁਰਸੀਆਂ ਅਤੇ ਖਾਣ ਦਾ ਕੱਚਾ ਰਾਸ਼ਨ ਸੜ ਗਿਆ।
ਜਦੋਂ ਲੁਧਿਆਣਾ ਦੇ ਬਾਜ਼ਾਰਾਂ ‘ਚ ਪਹੁੰਚਿਆ ਚਾਰਲੀ ਚੈਪਲਿਨ, ਖੁਸ਼ ਰਹਿਣ ਤੇ ਖੁਸ਼ੀ ਵੰਡਣ ਦੇ ਪਿੱਛੇ ਛੁਪਿਆ ਹੈ ਦਰਦ !