candidate washed clothes voter women washing machine: ਚੋਣਾਂ ‘ਚ ਵੋਟਰਾਂ ਨੂੰ ਲੁਭਾਉਣ ਲਈ ਉਮੀਦਵਾਰਾਂ ਕੀ-ਕੀ ਪਾਪੜ ਨਹੀਂ ਵੇਲਦੇ?ਤਾਮਿਲਨਾਡੂ ਦੇ ਨਾਗਾਪਟਨਮ ਵਿਧਾਨ ਸਭਾ ਖੇਤਰ ਤੋਂ AIADMK ਨੇ ਥਾਂਗਾ ਕਾਥਿਰਾਵਨ ਨੂੰ ਚੋਣਾਵੀ ਮੈਦਾਨ ‘ਚ ਉਤਾਰਿਆ ਹੈ।ਉਹ ਆਪਣੇ ਖੇਤਰ ਪ੍ਰਚਾਰ ਦੇ ਲਈ ਗਏ ਤਾਂ ਨਾਗੋਰ ਇਲਾਕੇ ‘ਚ ਉਨ੍ਹਾਂ ਨੇ ਇੱਕ ਔਰਤ ਨੂੰ ਘਰ ਦੇ ਬਾਹਰ ਪਰਿਵਾਰ ਦੇ ਕੱਪੜੇ ਧੋਤੇ ਦਿਸੇ।ਥਾਂਗਾ ਕਾਥਿਰਾਵਨ ਨੇ ਉਸ ਮਹਿਲਾ ਤੋਂ ਕੱਪੜਿਆਂ ਦਾ ਢੇਰ ਲੈ ਕੇ ਆਪ ਧੋਣਾ ਸ਼ੁਰੂ ਕਰ ਦਿੱਤਾ।ਹੈਰਾਨ ਪਰੇਸ਼ਾਨ ਔਰਤ ਕੱਪੜੇ ਦੇਣ ‘ਚ ਹਿਚਕਿਚਾਈ।ਪਰ ਥਾਂਗਾ ਵਲੋਂ ਕੱਪੜੇ ਧੋਣ ‘ਤੇ ਜ਼ੋਰ ਦਿੱਤੇ ਜਾਣ ‘ਤੇ ਮੰਨ ਗਈ।
ਥਾਂਗਾ ਕਾਥਿਰਾਵਨ ਨੇ ਜ਼ਮੀਨ ‘ਤੇ ਚੌਕੜੀ ਮਾਰ ਕੇ ਨਾ ਸਿਰਫ ਕੱਪੜੇ ਧੋਤੇ ਸਗੋਂ ਕੁਝ ਝੂਠੇ ਬਰਤਨ ਵੀ ਸਾਫ ਕੀਤੇ।ਆਸਪਾਸ ਦੇ ਲੋਕ ਵੀ AIADMK ਉਮੀਦਵਾਰ ਨੂੰ ਅਜਿਹਾ ਕਰਦੇ ਦੇਖ ਹੈਰਾਨ ਰਹਿ ਗਏ।ਦਿਲਚਸਪ ਗੱਲ ਇਹ ਹੈ ਕਿ AIADMK ਨੇ ਆਪਣੇ ਚੋਣਾਵੀ ਘੋਸ਼ਣਾ ਪੱਤਰ ‘ਚ ਘਰ ਘਰ ਨੂੰ ਮੁਫਤ ਵਾਸ਼ਿੰਗ ਦੇਣ ਦਾ ਵਾਅਦਾ ਕੀਤਾ ।ਅਜੇ ਕੁਝ ਦਿਨ ਪਹਿਲਾਂ ਤਾਮਿਲਨਾਡੂ ਦੀ ਕਲਾਸਾਪੱਕਮ ਵਿਧਾਨਸਭਾ ਖੇਤਰ ਤੋਂ AIADMK ਦੇ ਟਿਕਟ ‘ਤੇ ਚੋਣਾਂ ਲੜ ਰਹੇ ਮੌਜੂਦਾ ਵਿਧਾਇਕ ਵੀ ਪਨੀਰਸੇਲਵਮ ਨੇ ਚੋਣ ਪ੍ਰਚਾਰ ਦੌਰਾਨ ਇੱਕ ਹੋਟਲ ਦੇ ਕਿਚਨ ‘ਚ ਪਹੁੰਚ ਕੇ ਅੰਡਾ ਡੋਸਾ ਬਣਾ ਕੇ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਪੇਸ਼ ਕੀਤੇ ਸਨ।
ਬੰਗਾ ‘ਚ ਕਿਸਾਨਾਂ ਦੀ ਵੱਡੀ ਮਹਾਪੰਚਾਇਤ LIVE, Babbu Maan ਸਮੇਤ ਪਹੁੰਚੇ ਕਈ ਗਾਇਕ ਤੇ ਵੱਡੇ ਕਿਸਾਨ ਆਗੂ