covid vaccine oldest dose lee covid: ਦੇਸ਼ ‘ਚ ਕੋਰੋਨਾ ਦੇ ਵਿਰੁੱਧ ਹਰ ਸਖਸ਼ ਆਪਣੇ ਆਪਣੇ ਤਰੀਕੇ ਨਾਲ ਜੰਗ ਲੜ ਰਿਹਾ ਹੈ ਪਰ ਮੱਧ ਪ੍ਰਦੇਸ਼ ਦੇ ਸਾਗਰ ‘ਚ ਇੱਕ ਅਜਿਹੀ ਔਰਤ ਹੈ ਜਿਨਾਂ੍ਹ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇਰਾਦਾ ਮਜ਼ਬੂਤ ਹੈ ਤਾਂ ਢਲਦੀ ਉਮਰ ਵੀ ਕੁਝ ਨਹੀਂ ਕਰ ਸਕਦੀ ਹੈ।ਅਸੀਂ ਗੱਲ ਕਰ ਰਹੇ ਹਾਂ ਤੁਲਸੀ ਬਾਈ ਦੀ ਜੋ 118 ਸਾਲ ਦੀ ਹੈ।ਫਿਰ ਵੀ ਆਪਣੇ ਮਜ਼ਬੂਤ ਇਰਾਦਿਆਂ ਦੇ ਚਲਦਿਆਂ ਉਹ ਵੈਕਸੀਨ ਸੈਂਟਰ ‘ਚ ਗਈ ਅਤੇ ਉੱਥੇ ਜਾ ਕੇ ਨਾ ਸਿਰਫ ਕੋਵਿਡ ਦੀ ਪਹਿਲੀ ਡੋਜ਼ ਲਈ ਸਗੋਂ ਦੇਸ਼ ਨੂੰ ਵੈਕਸੀਨ ਲਗਵਾਉਣ ਦਾ ਹੌਸਲਾ ਵੀ ਦਿੱਤਾ।
ਦਰਅਸਲ ਦੇਸ਼ ‘ਚ ਵੈਕਸੀਨੇਸ਼ਨ ਦੀ ਮੁਹਿੰਮ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਹੁਣ ਤੱਕ ਕੋਰੋੜਾਂ ਬਜ਼ੁਰਗ ਵਿਅਕਤੀਆਂ ਨੇ ਵੈਕਸੀਨ ਲੈ ਲਈ ਹੈ ਪਰ ਮੱਧ ਪ੍ਰਦੇਸ਼ ਦੇ ਸਾਗਰ ‘ਚ ਜਦੋਂ ਤੁਲਸਾਬਾਈ ਵਰਗੀ ਬਹਾਦੁਰ ਬਜ਼ੁਰਗ ਔਰਤ ਨੇ ਵੈਕਸੀਨ ਲਗਵਾਈ ਉਦੋਂ ਉਨਾਂ੍ਹ ਦੇ ਚਿਹਰੇ ‘ਤੇ ਮੁਸਕਰਾਹਟ ਅਤੇ ਜੋਸ਼ ਦੇਖਣ ਲਾਇਕ ਸੀ।ਉਮਰ ਦੇ ਇਸ ਪੜਾਅ ‘ਚ ਵੀ ਜਿਸ ਜਜਬੇ ਦੇ ਨਾਲ ਤੁਲਸਾਬਾਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਉਨ੍ਹਾਂ ਦੇ ਇਸ ਜਜਬੇ ਨੂੰ ਸਲਾਮ ਹੈ।
ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ