Dharmendra is doing this : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਇੰਨੀ ਦਿਨੀ ਲੋਕਾਂ ਤੋਂ ਦੂਰ ਆਪਣੇ ਫਾਰਮ ਹਾਊਸ ਦੇ ਵਿੱਚ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਧਰਮਿੰਦਰ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਅਕਸਰ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿੰਝ ਅਸੀਂ ਕੋਰੋਨਾ ਕਾਰਨ ਫੈਲੀ ਉਦਾਸੀ ਨੂੰ ਦੂਰ ਕਰ ਸਕਦੇ ਹਾਂ। ਧਰਮਿੰਦਰ ਦੀ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਧਰਮਿੰਦਰ ਨੇ ਆਪਣੇ ਟਵਿੱਟਰ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਕਿ – ਵੱਧ ਰਹੇ ਕੋਰੋਨਾ ਵਾਇਰਸ ਕਾਰਨ ਮਨ ਕਾਫੀ ਉਦਾਸ ਰਹਿੰਦਾ ਹੈ ਤੇ ਇਥੇ ਆ ਜਾਂਦਾ ਹੈ।
Badte coronavirus ki khabar sun kar mun udas ho jaata hai…. to yahan chala aata hoon. Please please take care 🙏 pic.twitter.com/3gQ0fioQ9N
— Dharmendra Deol (@aapkadharam) April 13, 2021
ਪਲੀਜ ਟੇਕ ਕੇਅਰ। ਇਸ ਤੋਂ ਇਲਾਵਾ ਇਸ ਵੀਡੀਓ ਦੇ ਵਿੱਚ ਉਹ ਆਪਣੀ ਗਾਂ ਤੇ ਵੱਛੀ ਦੇ ਨਾਲ ਲਾਡ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਨੇ ਇਸ ਵੀਡੀਓ ਦੇ ਰਾਹੀਂ ਇਹ ਵੀ ਕਿਹਾ ਕਿ – ਇਹ ਦੋਨੋ ਸਾਡੇ ਪਰਿਵਾਰ ਦਾ ਹਿੱਸਾ ਹਨ ਤੇ ਕਿਹਾ ਕਿ ਮੈਨੂੰ ਇੱਥੇ ਆ ਕੇ ਬਹੁਤ ਹੀ ਸਕੂਨ ਮਿਲਦਾ ਹੈ। ਇਸ ਤੋਂ ਪਹਿਲਾ ਵੀ ਧਰਮਿੰਦਰ ਆਪਣੇ ਫੈਨਜ਼ ਨੂੰ ਆਪਣੇ ਫਾਰਮ ਹਾਊਸ ਦੀ ਲੁਕ ਦਿਖਾ ਚੁਕੇ ਹਨ। ਜਿਸ ਦੀਆ ਬਹੁਤ ਸਾਰੀਆਂ ਵੀਡਿਓਜ਼ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਦੇਖ ਸਕਦੇ ਹਾਂ। ਇਸੇ ਤਰਾਂ ਉਹ ਬਹੁਤ ਵਾਰ ਸਬਜ਼ੀਆਂ ਉਗਾਉਂਦੇ ਹੋਏ ਤੇ ਜਾਨਵਰਾਂ ਨਾਲ ਨਜਰ ਆਉਂਦੇ ਹਨ।
ਇਹ ਵੀ ਦੇਖੋ : ਬੈਂਕ ਲੁੱਟ ਕੇ ਵਹੁਟੀ ਲੱਭਦਾ ਫਿਰਦਾ ਸੀ, ਪੁਲਿਸ ਨੇ 4 ਕਰੋੜ ਸਣੇ ਕੀਤਾ ਗ੍ਰਿਫਤਾਰ Live..