union minister prakash javadekar covid-19 positive: ਕੋਰੋਨਾ ਦੇਸ਼ ‘ਤੇ ਲਗਾਤਾਰ ਕਹਿਰ ਬਣ ਕੇ ਟੁੱਟ ਰਿਹਾ ਹੈ।ਕੀ ਆਮ ਕੀ ਖਾਸ ਸਾਰਿਆਂ ਨੂੰ ਇਹ ਆਪਣੀ ਚਪੇਟ ‘ਚ ਤੇਜੀ ਨਾਲ ਲੈਂਦਾ ਜਾ ਰਿਹਾ ਹੈ।ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ।
ਇਸ ਗੱਲ ਦੀ ਜਾਣਕਾਰੀ ਉਨਾਂ੍ਹ ਨੇ ਖੁਦ ਟਵੀਟ ਕਰ ਕੇ ਦਿੱਤੀ।ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਦੇ ਹੋਏ ਕਿਹਾ, ਮੈਂ ਅੱਜ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹਾਂ।ਪਿਛਲੇ 2-3 ਦਿਨਾਂ ‘ਚ ਜੋ ਲੋਕ ਵੀ ਮੇਰੇ ਸੰਪਰਕ ‘ਚ ਆਏ ਹਨ ਉਹ ਕ੍ਰਿਪਾ ਕਰਕੇ ਆਪਣੀ ਜਾਂਚ ਕਰਵਾ ਲੈਣ।