oxygen supplier writes to central govt: ਦਿੱਲੀ ਬਾਰਡਰਾਂ ‘ਤੇ ਕਿਸਾਨਾਂ ਦਾ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਜਾਰੀ ਹੈ।ਇਸ ਦੌਰਾਨ ਦੇਸ਼ ‘ਚ ਕੋਰੋਨਾ ਕਾਰਨ ਸਥਿਤੀ ਬਹੁਤ ਹੀ ਭਿਆਨਕ ਹੈ।ਟੈਂਕਰ ਚਾਲਕ ਨੇ ਦੱਸਿਆ ਕਿ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਪਰ ਆਕਸੀਜ਼ਨ ਟੈਂਕਰ ਨੂੰ ਦੇਖਦੇ ਹੀ ਕਿਸਾਨ ਭਰਾਵਾਂ ਨੇ ਜਲਦ ਹੀ ਰਾਹ ਖਾਲੀ ਕਰਵਾਇਆ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤੈਅ ਸਮੇਂ ਤੋਂ ਪਹਿਲਾਂ ਪ੍ਰਵੇਸ਼ ਕਰ ਗਿਆ।ਸੂਤਰਾਂ ਮੁਤਾਬਕ ਦੱਖਣੀ ਦਿੱਲੀ ਸਥਿਤ ਬਾਲਾਜੀ ਹਸਪਤਾਲ ‘ਚ ਆਕਸੀਜ਼ਨ ਦੀ ਘਾਟ ਹੋ ਗਈ ਸੀ, ਜਲਦ ਹੀ ਉੱਤਰ-ਪ੍ਰਦੇਸ਼ ਦੇ ਪਲਾਂਟ ਤੋਂ ਆਕਸੀਜ਼ਨ ਦੀ ਪੂਰਤੀ ਕੀਤੀ ਗਈ।
ਹਾਲਾਂਕਿ ਗੈਸ ਸਪਲਾਇਰਸ ਕਿਸਾਨ ਅੰਦੋਲਨ ਦੇ ਚੱਲਦਿਆਂ ਦੋ ਤੋਂ ਤਿੰਨ ਘੰਟੇ ਦਾ ਸਮਾਂ ਬਰਬਾਦ ਹੋਣ ਦਾ ਦਾਅਵਾ ਕਰ ਰਹੇ ਹਨ।ਦਿੱਲੀ ਬਾਰਡਰ ‘ਤੇ ਜਾਰੀ ਕਿਸਾਨ ਅੰਦੋਲਨ ਵਲੋਂ ਆਕਸੀਜ਼ਨ ਟੈਂਕਰਾਂ ਨੂੰ ਰਾਹ ਨਹੀਂ ਮਿਲਦਾ ਅਜਿਹੇ ਦੋਸ਼ ਲਗਾਏ ਜਾ ਰਹੇ।ਜਿਸ ਕਰਕੇ ਪਹੁੰਚਣ ‘ਚ ਜਿਆਦਾ ਸਮਾਂ ਲੱਗਦਾ ਹੈ।ਆਕਸੀਜ਼ਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੇ ਇਸ ਬਾਰੇ ‘ਚ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ।
ਪੱਤਰ ‘ਚ ਕੰਪਨੀਆਂ ਨੇ ਕਿਹਾ ਕਿ ਜੇਕਰ ਰਾਹ ਖੁੱਲਿਆ ਮਿਲੇ ਤਾਂ ਘੱਟ ਸਮੇਂ ‘ਚ ਦਿੱਲੀ ‘ਚ ਆਕਸੀਜ਼ਨ ਨਾਲ ਭਰੇ ਟੈਂਕਰ ਪਹੁੰਚ ਜਾਣਗੇ।ਮਹੱਤਵਪੂਰਣ ਗੱਲ ਇਹ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਆਕਸੀਜਨ ਦੀ ਵੱਡੀ ਘਾਟ ਆਈ ਹੈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਕਸੀਜਨ ਦੀ ਘਾਟ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਸੀ। ਪਰ ਦਿੱਲੀ ਅਤੇ ਆਸ ਪਾਸ ਆਸ ਪਾਸ ਚੱਲ ਰਹੇ ਕਿਸਾਨ ਅੰਦੋਲਨਾਂ ਕਾਰਨ ਗੈਸ ਦੀ ਸਪਲਾਈ ਕਰਨ ਵਿੱਚ ਦਿੱਕਤ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ‘ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਡੇਰਾ ਪ੍ਰੇਮਣ ਨੇ ਗੁਰੂਆਂ ਨਾਲ ਕੀਤੀ ਰਾਮ ਰਹੀਮ ਦੀ ਤੁਲਨਾ, ਚਲਦੀ ਪ੍ਰੈਸ ਕਾਨਫਰੰਸ ‘ਚ ਮੰਗਣੀ ਪਈ ਮੁਆਫੀ