pm narendra modi announces: ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ਦੇ ਪਾਲਘਰ ‘ਚ ਕੋਵਿਡ ਹਸਪਤਾਲ ‘ਚ ਅੱਗ ਲੱਗਣ ਦੀ ਘਟਨਾ ‘ਤੇ ਦੁੱਖ ਜਾਹਿਰ ਕੀਤਾ ਹੈ।ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਨਾਲ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਰੂਪ ਨਾਲ ਜਖਮੀਆਂ ਨੂੰ 50,000 ਰੁਪਏ ਦਾ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ 3 ਲੱਖ 32 ਹਜ਼ਾਰ 730 ਨਵੇਂ ਕੇਸਾਂ ਦੀ ਆਮਦ ਤੋਂ ਬਾਅਦ ਸਕਾਰਾਤਮਕ ਕੇਸਾਂ ਦੀ ਕੁੱਲ ਸੰਖਿਆ 1 ਕਰੋੜ 62 ਲੱਖ 63 ਹਜ਼ਾਰ 695 ਹੋ ਗਈ। 2,263 ਨਵੀਂਆਂ ਮੌਤਾਂ ਤੋਂ ਬਾਅਦ, ਮੌਤਾਂ ਦੀ ਕੁੱਲ ਗਿਣਤੀ 1,86,920 ਹੋ ਗਈ ਹੈ।ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 24 ਲੱਖ 28 ਹਜ਼ਾਰ 616 ਹੈ ਅਤੇ ਛੁੱਟੀ ਵਾਲੇ ਕੇਸਾਂ ਦੀ ਕੁੱਲ ਗਿਣਤੀ 1,36,48,159 ਹੈ।
ਅੰਦੋਲਨ ‘ਤੇ ਬੈਠੇ ਕਿਸਾਨ ਛੱਡਣਗੇ ਰਾਹ, ਰਾਕੇਸ਼ ਟਿਕੈਤ ਦਾ ਐਲਾਨ, ਰੁਲਦੂ ਸਿੰਘ ਮਾਨਸਾ ਦਾ ਤਰਕ ਸੁਣੋ