coronavirus covid 19 updates 23 april 2021: ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਪੀਐੱਮ ਦੀ ਬੈਠਕ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ, ਇਸ ਸਮੇ ਦਿੱਲੀ ‘ਚ ਆਕਸੀਜਨ ਦਾ ਬਹੁਤ ਵੱਡਾ ਸੰਕਟ ਚੱਲ ਰਿਹਾ ਹੈ।ਕੇਂਦਰ ਸਰਕਾਰ ਦਾ ਦਿੱਲੀ ਦਾ ਆਕਸੀਜਨ ਦਾ ਕੋਟਾ ਵਧਾਉਣ ਲਈ ਮੈਂ ਪ੍ਰਧਾਨ ਮੰਤਰੀ ਜੀ ਤੁਹਾਡਾ ਧੰਨਵਾਦ ਕਰਦਾ ਹਾਂ, ਇਸ ਵਧੇ ਹੋਏ ਕੋਟੇ ਨੂੰ ਦਿੱਲੀ ਤੱਕ ਪਹੁੰਚਣ ‘ਚ ਸਾਡੀ ਮੱਦਦ ਕਰੋ।ਅਸੀਂ ਲੋਕਾਂ ਨੂੰ ਮਰਨ ਲਈ ਨਹੀਂ ਛੱਡ ਸਕਦੇ।ਸਰ ਗੰਗਾ ਰਾਮ ਹਸਪਤਾਲ ‘ਚ ਆਕਸੀਜਨ ਸੰਕਟ ਦੌਰਾਨ ਅੱਜ ਹਸਪਤਾਲ ਨੂੰ ਆਕਸੀਜਨ ਦੀ ਨਵੀਂ ਖੇਪ ਮਿਲ ਗਈ।
ਹਸਪਤਾਲ ਦੇ ਅਧਿਕਾਰੀ ਨੇ ਕਿਹਾ ਕਿ ਆਈਨਾਕਸ ਵਲੋਂ ਆਕਸੀਜਨ ਨਾਲ ਭਰਿਆ ਇੱਕ ਟਰੱਕ ਸਵੇਰੇ ਕਰੀਬ 9:30 ਵਜੇ ਇੱਥੇ ਪਹੁੰਚਿਆ।ਪਿਛਲੇ 24 ਘੰਟਿਆਂ ‘ਚ ਇੱਥੇ 25 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਹੈ।ਹਸਪਤਾਲ ‘ਚ ਕਰੀਬ 500 ਮਰੀਜ਼ ਭਰਤੀ ਹਨ ਅਤੇ ਉਨ੍ਹਾਂ ‘ਚੋਂ 140 ਆਕਸੀਜਨ ਦੇ ਸਹਾਰੇ ਹਨ।
ਅੰਦੋਲਨ ‘ਤੇ ਬੈਠੇ ਕਿਸਾਨ ਛੱਡਣਗੇ ਰਾਹ, ਰਾਕੇਸ਼ ਟਿਕੈਤ ਦਾ ਐਲਾਨ, ਰੁਲਦੂ ਸਿੰਘ ਮਾਨਸਾ ਦਾ ਤਰਕ ਸੁਣੋ