haldi rasam female constable police station: ਪੁਲਿਸ ਮਹਿਕਮੇ ‘ਚ ਡਿਊਟੀ ਨਿਭਾਅ ਰਹੀ ਮਹਿਲਾ ਕਾਂਸਟੇਬਲ ਦੀ 30 ਅਪ੍ਰੈਲ ਨੂੰ ਵਿਆਹ ਹੈ ਪਰ ਕੋਰੋਨਾ ਕਾਰਨ ਉਨਾਂ੍ਹ ਨੂੰ ਥਾਣੇ ਤੋਂ ਜਿਆਦਾ ਛੁੱਟੀ ਨਹੀਂ ਮਿਲੀ।ਇਸ ਤੋਂ ਨਿਰਾਸ਼ ਨਾ ਹੋ ਕੇ ਲੇਡੀ ਕਾਂਸਟੇਬਲ ਦੀ ਪੁਲਿਸ ਥਾਣੇ ‘ਚ ਹੀ ਹਲਦੀ ਦੀ ਰਸਮ ਪੂਰੀ ਕੀਤੀ ਗਈ।ਰਾਜਸਥਾਨ ਦੇ ਡੁੰਗਰਪੁਰ ਜ਼ਿਲੇ ਦਾ ਹੈ।ਰਾਜਸਥਾਨ ਦੇ ਡੁੰਗਰਪੁਰ ‘ਚ ਕੋਰੋਨਾ ਵਰਗੀ ਮਹਾਂਮਾਰੀ ਦੇ ਦਿਨਾਂ ‘ਚ ਪੁਲਿਸ ਮਹਿਕਮਾ ਚੁਣੌਤੀ ਭਰੀ ਡਿਊਟੀ ਨਿਭਾ ਰਿਹਾ ਹੈ।
ਡਿਊਟੀ ਦੇ ਚੱਲਦਿਆਂ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੀ ਪੁਲਿਸ ਥਾਣੇ ‘ਚ ਡਿਊਟੀ ਦੇ ਰਹੀ ਮਹਿਲਾ ਪੁਲਿਸ ਆਸ਼ਾ ਰੋਤ ਦੀ ਆਉਣ ਵਾਲੀ 30 ਅਪ੍ਰੈਲ ਨੂੰ ਵਿਆਹ ਹੈ।ਕੋਰੋਨਾ ਵਰਗੀ ਮਹਾਮਾਰੀ ਦੇ ਕਾਰਨ ਪੁਲਿਸ ਮਹਿਕਮੇ ‘ਚ ਛੁੱਟੀ ਘੱਟ ਹੀ ਮਿਲ ਰਹੀ ਹੈ।ਆਸ਼ਾ ਨੂੰ ਵਿਆਹ ਦੇ ਦਿਨ ਲਈ ਤਾਂ ਛੁੱਟੀ ਮਿਲੀ ਪਰ ਉਸਤੋਂ ਪਹਿਲਾਂ ਦੀਆਂ ਛੁੱਟੀਆਂ ਨੂੰ ਨਿਭਾਉਣ ਲਈ ਨਹੀਂ।ਅਜਿਹੇ ‘ਚ ਥਾਣੇ ਦੇ ਕਰਮਚਾਰੀਆਂ ਨੇ ਇਸ ਮੌਕੇ ਨੂੰ ਯਾਦਗਾਰ ਬਣਾ ਦਿੱਤਾ ਅਤੇ ਥਾਣੇ ‘ਚ ਹੀ ਹਲਦੀ ਦੀ ਰਸਮ ਕੀਤੀ ਗਈ ਅਤੇ ਮੰਗਲ ਗੀਤ ਵੀ ਗਾਏ।ਇਸ ਦੌਰਾਨ ਆਸ਼ਾ ਰੋਤ ਦਾ ਵਿਆਹ ਤੋਂ ਪਹਿਲਾਂ ਕਰਮਚਾਰੀਆਂ ਨੇ ਆਪਣੇਪਣ ਦਾ ਅਹਿਸਾਸ ਕਰਵਾਇਆ।
Patiala Bus Stand ‘ਤੇ ਪਿਆ ਗਾਹ, Driver ਨੇ ਸਾਈਡ ਮੰਗਣ ‘ਤੇ ਮੁੰਡੇ ਨੇ ਕੀਤੀ ਕੁੱਟਮਾਰ, ਪਿਆ ਪੇਚਾ