india needs oxygen pakistan top trend people: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ।ਦੇਸ਼ ਦੇ ਹਰ ਹਿੱਸੇ ‘ਚ ਹਸਪਤਾਲਾਂ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੈ।ਦਿੱਲੀ ਹੋਵੇ ਜਾਂ ਲਾਕਡਾਊਨ ਜਾਂ ਫਿਰ ਮੁੰਬਈ ਹਰ ਥਾਂ ਇੱਕ ਹੀ ਹਾਲ ਹੈ, ਕਿਤੇ ਹਸਪਤਾਲ ‘ਚ ਬੈੱਡ ਨਹੀਂ ਹਨ ਤਾਂ ਕਿਸੇ ਹਸਪਤਾਲ ‘ਚ ਆਕਸੀਜਨ ਨਹੀਂ ਹੈ।ਇਸ ਸਭ ਦੌਰਾਨ ਭਾਰਤ ‘ਚ ਕੋਰੋਨਾ ਦੀ ਹਾਹਾਕਾਰ ਦੀ ਚੀਖ ਸੀਮਾ ਪਾਰ ਵੀ ਸੁਣਾਈ ਦੇ ਰਹੀ ਹੈ।ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਇਸ ਮਾਮਲੇ ‘ਤੇ ਬਿਆਨ ਸਾਹਮਣੇ ਆਇਆ ਹੈ।
ਦੋਵਾਂ ਨੇ ਭਾਰਤ ‘ਚ ਕੋਰੋਨਾ ਦੀ ਦੂਜੀ ਲਹਿਰ ‘ਤੇ ਟਵੀਟ ਕੀਤਾ ਹੈ।ਇਮਰਾਨ ਖਾਨ ਨੇ ਟਵੀਟ ਕਰ ਲਿਖਿਆ,’ ਮੈਂ ਭਾਰਤ ਦੇ ਲੋਕਾਂ ਦੇ ਨਾਲ ਆਪਣੀ ਸੰਵੇਦਨਾ ਵਿਅਕਤ ਕਰਨਾ ਚਾਹੁੰਦਾ ਹਾਂ ਕਿਉਂਕਿ ਉਹ ਕੋਰੋਨਾ ਦੀ ਖਤਰਨਾਕ ਲਹਿਰ ਨਾਲ ਲੜ ਰਹੇ ਹਨ।ਇਸ ਮਹਾਮਾਰੀ ਤੋਂ ਪੀੜਤ ਸਾਡੇ ਗੁਆਂਢੀ ਅਤੇ ਦੁਨੀਆ ਭਰ ਦੇ ਲੋਕਾਂ ਲਈ ਅਸੀਂ ਪ੍ਰਾਥਨਾ ਕਰਦੇ ਹਾਂ ਕਿ ਉਹ ਜਲਦ ਹੀ ਸਿਹਤਮੰਦ ਹੋਣ।ਸਾਨੂੰ ਮਾਨਵਤਾ ਦੇ ਨਾਲ ਮਿਲ ਕੇ ਇਸ ਸੰਸਾਰਿਕ ਚੁਣੌਤੀ ਨਾਲ ਲੜਨਾ ਪਵੇਗਾ।
Patiala Bus Stand ‘ਤੇ ਪਿਆ ਗਾਹ, Driver ਨੇ ਸਾਈਡ ਮੰਗਣ ‘ਤੇ ਮੁੰਡੇ ਨੇ ਕੀਤੀ ਕੁੱਟਮਾਰ, ਪਿਆ ਪੇਚਾ