doctor reached duty on fourth day marriage: ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਇੰਨੀ ਭਿਆਨਕ ਹੈ ਕਿ ਹਸਪਤਾਲਾਂ ‘ਚ ਮੈਡੀਕਲ ਸਟਾਫ ਦੀ ਵੀ ਕਮੀ ਹੋ ਰਹੀ ਹੈ, ਮਰੀਜ਼ਾਂ ਦੇ ਸਿਹਤ ਨੂੰ ਲੈ ਕੇ ਜਿੰਨੀ ਚਿੰਤਾ ਪਰਿਵਾਰ ਵਾਲੇ ਕਰਦੇ ਹਨ, ਉਨੀ ਹੀ ਕੋਰੋਨਾ ਯੋਧੇ ਡਾਕਟਰ ਵੀ ਕਰ ਰਹੇ ਹਨ।ਅਜਿਹਾ ਹੀ ਇੱਕ ਮਿਸਾਲ ਅਹਿਮਦਾਬਾਦ ਦੀ ਡਾ. ਆਰਤੀ ਦੀ ਹੈ ਜੋ ਵਿਆਹ ਤੋਂ ਚੌਥੇ ਦਿਨ ਹੀ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲ ਪਹੁੰਚ ਗਈ।ਅਹਿਮਦਾਬਾਦ ਦੇ ਸਿਵਿਲ ਹਸਪਤਾਲ ‘ਚ ਆਪਣੀ ਡਿਊਟੀ ਲਈ ਪਹੁੰਚੀ ਡਾ. ਆਰਤੀ ਦੇ ਹੱਥਾਂ ਦੀ ਮਹਿੰਦੀ ਵੀ ਅਜੇ ਨਹੀਂ ਲੱਥੀ ਹੈ ਪਰ ਉਸ ਨਾਲ ਪਹਿਲਾਂ ਹੀ ਉਨ੍ਹਾਂ ਨੇ ਹਸਪਤਾਲ ਆਪਣੀ ਡਿਊਟੀ ‘ਤੇ ਆਉਣਾ ਪਿਆ ਹੈ।
ਆਰਤੀ ਦੇ ਲਈ ਇਸ ਮਹਾਮਾਰੀ ਦੇ ਸਮੇਂ ‘ਚ ਆਪਣੀ ਖੁਸ਼ੀ ਤੋਂ ਜਿਆਦਾ ਲੋਕਾਂ ਦੇ ਚਿਹਰਿਆਂ ਦੀ ਮੁਸਕਾਨ ਵਧੇਰੇ ਮੁੱਖ ਰੱਖਦੀ ਹੈ।ਦਰਅਸਲ ਵਿਆਹ ਦੇ ਤੀਜੇ ਦਿਨ ਹੀ ਹਸਪਤਾਲ ਤੋਂ ਆਰਤੀ ਨੂੰ ਫੋਨ ਆਇਆ ਕਿ ਆਪਣੇ ਡਾਇਟਿਸ਼ਿਅਨ ਡਿਪਾਰਟਮੈਂਟ ਦੇ 6 ਸਾਥੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ।ਜਿਸ ਤੋਂ ਬਾਅਦ ਡਿਪਾਰਟਮੈਂਟ ‘ਚ ਸਟਾਫ ਦੀ ਕਮੀ ਹੋ ਗਈ ਹੈ।ਇਹ ਸੁਣਨ ਤੋਂ ਬਾਅਦ ਆਰਤੀ ਨੇ ਪਲ ਭਰ ਵੀ ਇੰਤਜ਼ਾਰ ਨਹੀਂ ਕੀਤਾ ਅਤੇ ਉਹ ਸਿਵਿਲ ਹਸਪਤਾਲ ‘ਚ ਆਪਣੀ ਡਿਊਟੀ ਲਈ ਪਹੁੰਚ ਗਈ।ਦਰਅਸਲ ਕੋਰੋਨਾ ਮਰੀਜ਼ਾਂ ਦੇ ਲਈ ਖਾਣਾ ਵੀ ਬਹੁਤ ਮਹੱਤਵਪੂਰਨ ਰਹਿੰਦਾ ਹੈ, ਉਨਾਂ੍ਹ ਨੂੰ ਠੀਕ ਕਰਨ ਲਈ ਨਿਊਟ੍ਰਿਸ਼ੰਸ ਵਾਲਾ ਖਾਣਾ ਦੇਣਾ ਬੇਹੱਦ ਜ਼ਰੂਰੀ ੍ਹਹੈ।ਆਰਤੀ ਸਿਵਿਲ ਹਸਪਤਾਲ ਦੀ ਡਾਇਟਿਸ਼ਿਅਨ ਹੈ।ਪਿਛਲੇ 1 ਸਾਲ ਤੋਂ ਆਰਤੀ ਲਗਾਤਾਰ ਕੋਰੋਨਾ ਮਰੀਜ਼ਾਂ ਦੇ ਵਿਚਾਲੇ ਰਹਿ ਕੇ ਉਨ੍ਹਾਂ ਦੇ ਖਾਣ-ਪੀਣ ਦਾ ਖਿਆਲ ਰੱਖ ਰਹੀ ਹੈ।
ਜੇ ਬਾਈਕ ‘ਤੇ ਬੈਠੇ ਹੋ 2 ਤੇ ਗੱਡੀ ‘ਚ ਬੈਠੇ ਹੋ 3 ਤਾਂ ਪੁਲਿਸ ਘੇਰਕੇ ਤੁਹਾਡਾ ਕਰੇਗੀ ਚਲਾਨ ਨਾਲੇ ਹੋਊ ਕੋਰੋਨਾ ਟੈਸਟ !