bjp leader suvendu adhikari elected: ਬੀਜੇਪੀ ਨੇ ਨੰਦੀਗ੍ਰਾਮ ਤੋਂ ਵਿਧਾਇਕ ਅਤੇ ਕਦੇ ਮਮਤਾ ਬੈਨਰਜੀ ਦੇ ਕਰੀਬੀ ਰਹੇ ਸੁਵੇਂਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ ‘ਚ ਵਿਰੋਧ ਦਾ ਨੇਤਾ ਚੁਣਿਆ ਹੈ।ਬੀਜੇਪੀ ਦੇ ਇਸ ਫੈਸਲੇ ਤੋਂ ਬਾਅਦ ਸ਼ੁਵੇਂਦੂ ਅਧਿਕਾਰੀ ਨੇ ਕਿਹਾ ਕਿ ਮੈਂ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕੰਮ ਕਰਾਂਗਾ।ਮੈਂ ਸਰਕਾਰ ਨੂੰ ਸਰਕਾਰਾਤਮਕ ਯਤਨਾਂ ਲਈ ਮੱਦਦ ਕਰਾਂਗਾ,ਪਰ ਸੂਬੇ ‘ਚ ਹੋ ਰਹੀ ਹਿੰਸਾ ਦੇ ਵਿਰੁੱਧ ਆਵਾਜ਼ ਉਠਾਵਾਂਗਾ।
ਪੱਛਮੀ ਬੰਗਾਲ ਬੀਜੇਪੀ ਦੇ ਮੁਖੀ ਕੈਲਾਸ਼ ਵਿਜੇਵਰਗੀ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਪੱਛਮੀ ਬੰਗਾਲ ਦੇ ਬੀਜੇਪੀ ਵਿਧਾਇਕ ਦਲ ਦੀ ਬੈਠਕ ‘ਚ ਨੰਦੀਗ੍ਰਾਮ ਤੋਂ ਜਿੱਤੇ ਸ਼ੁਵੇਂਦੂ ਅਧਿਕਾਰੀ ਤੋਂ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।ਇਸ ਮੌਕੇ ‘ਤੇ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਅਤੇ ਮਹਾਮੰਤਰੀ ਭੁਪਿੰਦਰ ਯਾਦਵ ਹਾਜ਼ਰ ਰਹੇ।
ਸ਼ੁਵੇਂਦੂ ਅਧਿਕਾਰੀ ਨੇ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨੰਦੀਗ੍ਰਾਮ ਸੀਟ ਤੋਂ 1,956 ਵੋਟਾਂ ਨਾਲ ਮਾਤ ਦਿੱਤੀ ਸੀ।ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਬੀਜੇਪੀ ਮੁੱਖ ਵਿਰੋਧੀ ਪਾਰਟੀ ਬਣ ਕੇ ਉੱਭਰੀ ਹੈ।ਕੁੱਲ 292 ਸੀਟਾਂ ਤੋਂ ਟੀਐੱਮਸੀ ਨੇ 213 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।2016 ਦੀਆਂ ਚੋਣਾਂ ‘ਚ ਟੀਐੱਮਸੀ ਨੇ 211 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ।ਬੀਜੇਪੀ ਦੇ ਖਾਤੇ ‘ਚ 77 ਸੀਟਾਂ ਗਈਆਂ ਹਨ।ਦੂਜੇ ਪਾਸੇ ਹੋਰਾਂ ਨੇ ਜਿੱਤ ਦਰਜ ਕੀਤੀ ਹੈ।
Ludhiana ਦੇ ਬਾਜ਼ਾਰਾਂ ‘ਚ ਲੋਕਾਂ ਦੀ ਭੀੜ LIVE , ਤਿਲ ਸੁੱਟਣ ਨੂੰ ਨਹੀਂ ਥਾਂ, ਕਿਤੇ ਲੈ ਨਾ ਬੈਠੇ ਕੈਪਟਨ ਦਾ Curfew