slap woman police officer mother daughter arrested: ਕੋਰੋਨਾ ਵਾਇਰਸ ਦੀ ਜਾਨਲੇਵਾ ਦੂਜੀ ਲਹਿਰ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਕੋੋਰੋਨਾ ਸੰਕਰਮਣ ਦੇ ਇਸ ਭਿਆਨਕ ਖਤਰੇ ਨੇ ਲੋਕਾਂ ਦੇ ਵਿਵਹਾਰ ਅਤੇ ਵਿਚਾਰ ਨੂੰ ਇਕਦਮ ਬਦਲ ਕੇ ਰੱਖ ਦਿੱਤਾ ਹੈ।ਕੁਝ ਅਜਿਹਾ ਹੀ ਨਜ਼ਾਰਾ ਮੱਧ ਪ੍ਰਦੇਸ਼ ਦੇ ਸਾਗਰ ‘ਚ ਦੇਖਣ ਨੂੰ ਮਿਲਿਆ।
ਜਿੱਥੇ ਲਾਕਡਾਊਨ ‘ਚ ਬਿਨਾਂ ਮਾਸਕ ਲਗਾਏ ਘੁੰਮ ਰਹੀ ਮਾਂ-ਬੇਟੀ ਨੂੰ ਪੁਲਿਸ ਨੇ ਫੜ ਲਿਆ।ਇਸੇ ਦੌਰਾਨ ਧੱਕਾ ਮੁੱਕੀ ਹੋਣ ਲੱਗੀ ਅਤੇ ਲੇਡੀ ਕਾਂਸਟੇਬਲ ਨੇ ਔਰਤ ਨੂੰ ਥੱਪੜ ਮਾਰਿਆ ਇਸ ਤੋਂ ਬਾਅਦ ਔਰਤ ਨੇ ਲੇਡ ਕਾਂਸਟੇਬਲ ਦੇ ਵੀ ਨਾਲ ਹੀ ਥੱਪੜ ਜੜ ਦਿੱਤਾ।ਇਸ ‘ਤੇ ਪਲਟਵਾਰ ਕਰਦੇ ਹੋਏ ਮਹਿਲਾ ਪੁਲਿਸਕਰਮੀ ਨੇ ਵੀ ਉਨਾਂ੍ਹ ਨੂੰ ਥੱਪੜ ਜੜ ਦਿੱਤਾ ਅਤੇ ਔਰਤ ਨੂੰ ਵਾਲਾਂ ਤੋਂ ਫੜ ਕੇ ਹੇਠਾਂ ਸੁੱਟ ਦਿੱਤਾ।
ਇਹ ਵੀ ਪੜੋ:ਕਈ ਮਾਮਲਿਆਂ ‘ਚ ਵਾਂਟੇਡ BJP ਨੇਤਾ ਸੂਰੀਆ ਹਾਂਸਦਾ ਗ੍ਰਿਫਤਾਰ…
ਮੌਕੇ ‘ਤੇ ਮੌਜੂਦ ਕੁਝ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਛੁਡਾਇਆ।ਇਹ ਹੰਗਾਮਾ ਕਾਫੀ ਦੇਰ ਤੱਕ ਚਲਦਾ ਰਿਹਾ।ਇਸ ਘਟਨਾ ‘ਤੇ ਮਾਮਲਾ ਦਰਜ ਕਰਦੇ ਹੋਏ ਪੁਲਿਸ ਨੇ ਵੱਖ ਵੱਖ ਧਾਰਾਵਾਂ ‘ਚ ਮੁਕੱਦਮਾ ਦਰਜ ਕਰਕੇ ਮਾਂ ਬੇਟੀ ਨੂੰ ਜੇਲ ਭੇਜ ਦਿੱਤਾ।ਇਹ ਪੂਰਾ ਮਾਮਲਾ ਸਾਗਰ ਜ਼ਿਲੇ ਦੇ ਰਹਿਲੀ ਥਾਣਾ ਇਲਾਕੇ ਦਾ ਹੈ।ਜਿੱਥੇ ਮਾਂ-ਬੇਟੀ ਬਿਨਾ ਮਾਸਕ ਲਗਾਏ ਘੁੰਮ ਰਹੀ ਸੀ।ਇਹ ਦੇਖ ਕੇ ਮੌਕੇ ‘ਤੇ ਤੈਨਾਤ ਪੁਲਿਸ ਨੇ ਦੋਵਾਂ ਨੂੰ ਰੋਕ ਲਿਆ ਅਤੇ ਇਨਾਂ੍ਹ ਤੋਂ ਮਾਸਕ ਨਾ ਲਗਾਉਣ ਕਾਰਨ ਪੁੱਛੀ ਅਤੇ ਚਾਲਾਨ ਕੱਟਣ ਦੀ ਗੱਲ ਕਹੀ।ਇਸ ‘ਤੇ ਮਾਂ-ਬੇਟੀ ਨਾਰਾਜ਼ ਹੋ ਗਈਆਂ ਅਤੇ ਪੁਲਿਸ ਦੇ ਨਾਲ ਬਦਸਲੂਕੀ ਕਰਨ ਲੱਗੀਆਂ।ਦੇਖਦੇ ਹੀ ਦੇਖਦੇ ਮਾਮਲਾ ਵਧ ਗਿਆ ਅਤੇ ਗੱਲ ਮਾਰਕੁੱਟ ਤੱਕ ਪਹੁੰਚ ਗਈ।
ਇਹ ਵੀ ਪੜੋ:ਦੋਵੇਂ ਹੱਥ ਹੈ ਨਹੀਂ ਅਪਾਹਿਜ ਐ ਤੇ ਉੱਤੋਂ ਕੋਰੋਨਾ ਹੋ ਗਿਆ, ਕਿਵੇਂ ਹੌਂਸਲੇ ਨਾਲ ਕੋਰੋਨਾ ਨੂੰ ਖੂੰਜੇ ਲਾਇਆ ਬੰਦੇ ਨੇ !