state bjp president adesh gupta: ਦਿੱਲੀ ਦੀ ਰਾਜਨੀਤੀ ‘ਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਲਗਾਤਾਰ ਖਿੱਚੋਤਾਨ ਜਾਰੀ ਹੈ।ਬੀਜੇਪੀ ਦੀ ਦਿੱਲੀ ਪ੍ਰਦੇਸ਼ ਇਕਾਈ ਨੇ ਦੋਸ਼ ਲਗਾਇਆ ਕਿ ਮੁੱਖ ਅਰਵਿੰਦ ਕੇਜਰੀਵਾਲ ਦੇ ਭੇਜੇ ਹੋਏ ਗੁੰਡਿਆਂ ਨੇ ਅਜੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੇ ਘਰ ‘ਤੇ ਹਮਲਾ ਕੀਤਾ ਅਤੇ ਉੱਥੇ ਭੰਨਤੋੜ ਕੀਤੀ।ਗਾਰਡ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ।
ਬੀਜੇਪੀ ਦੀ ਦਿੱਲੀ ਪ੍ਰਦੇਸ਼ ਇਕਾਈ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭੇਜੇ ਹੋਏ ਗੁੰਡਿਆਂ ਨੇ ਅਜੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੇ ਘਰ ‘ਤੇ ਹਮਲਾ ਕੀਤਾ ਹੈ ਅਤੇ ਉੱਥੇ ਭੰਨਤੋੜ ਕੀਤੀ ਹੈ।ਹਮਲੇ ‘ਚ ਉੱਥੋਂ ਦੇ ਇੱਕ ਸੁਰੱਖਿਆ ਕਰਮਚਾਰੀ ਨੂੰ ਸੱਟ ਲੱਗੀ ਹੈ।ਗੁੰਡੇ ਭੇਜ ਕੇ ਤੁਸੀਂ ਆਪਣੀ ਕਾਲੀ ਕਰਤੂਤ ਲੁਕਾ ਨਹੀਂ ਸਕਦੇ ਸੀਐੱਮ ਸਾਹਬ।ਅਸੀਂ ਤੁਹਾਡਾ ਹਰ ਝੂਠ ਉਜਾਗਰ ਕਰਾਂਗੇ।
ਦਿੱਲੀ ਦੇ ਪਟੇਲ ਨਗਰ ਸਥਿਤ ਘਰ ‘ਚ ਭੰਨਤੋੜ ਕੀਤੀ ਗਈ ਹੈ।ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।ਹਾਲਾਂਕਿ ਪ੍ਰਦਰਸ਼ਨਕਾਰੀ ਆਦੇਸ਼ ਗੁਪਤਾ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ।ਆਪਣੇ ਘਰ ‘ਤੇ ਹੋਏ ਹਮਲੇ ਨੂੰ ਲੈ ਕੇ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ,’ਅਰਵਿੰਦ ਕੇਜਰੀਵਾਲ ਦੀ ਨੀਅਤ ਦੇਖੋ, ਜਦੋਂ ਮੈਂ ਘਰ ਨਹੀਂ ਸੀ ਉਦੋਂ ਆਪਣੇ ਗੁੰਡੇ ਭੇਜ ਕੇ ਮੇਰੇ ਪਰਿਵਾਰ ‘ਤੇ ਹਮਲਾ ਕਰਵਾਇਆ, ਘਰ ‘ਤੇ ਭੰਨਤੋੜ ਕੀਤੀ ਅਤੇ ਸਿਕਉਰਿਟੀ ਗਾਰਡ ਦੇ ਨਾਲ ਕੁੱਟਮਾਰ ਕੀਤੀ।
Sidhu ਦੀ ਤਾਜਪੋਸ਼ੀ ‘ਤੇ ਚੱਲੀ ਬੱਸ ਦਾ ਭਿਆਨਕ Accident , ਦੇਖੋ ਹੋਸ਼ ਉਡਾਉਂਦੀਆਂ ਤਸਵੀਰਾਂ !