ਮੁੱਲਾਂਪੁਰ ਦਾਖਾ: ਪਿੰਡ ਜਗਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਅੰਨ੍ਹੇਵਾਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਭਰਾ ਨੇ ਪਹਿਲਾਂ ਆਪਣੇ ਸਕੇ ਭਰਾ ਅਤੇ ਫਿਰ ਆਪਣੇ ਚਚੇਰੇ ਭਰਾ ‘ਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸ਼ੇਰ ਸਿੰਘ ਭਰਾ ਅਮਰੀਕ ਸਿੰਘ ਦੇ ਨਾਲ ਰਹਿੰਦਾ ਹੈ। ਅਮਰੀਕ ਸਿੰਘ ਆਪਣੀ ਜ਼ਮੀਨ ਦਾ ਤਬਾਦਲਾ ਆਪਣੇ ਚਚੇਰੇ ਭਰਾ ਹਾਕਮ ਸਿੰਘ ਨਾਲ ਕਰਨਾ ਚਾਹੁੰਦਾ ਸੀ। ਇਸ ਤੋਂ ਨਾਰਾਜ਼ ਹੋ ਕੇ ਸ਼ੇਰ ਸਿੰਘ ਅੱਜ ਸਵੇਰੇ ਹਾਕਮ ਸਿੰਘ ਨੂੰ ਮਾਰਨ ਜਾ ਰਿਹਾ ਸੀ, ਇਸ ਲਈ ਅਮਰੀਕ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਉਸ ਨੇ ਅਮਰੀਕ ‘ਤੇ ਗੋਲੀਆਂ ਚਲਾਈਆਂ।
ਆਪਣੇ ਭਰਾ ਨੂੰ ਜ਼ਖਮੀ ਕਰਨ ਤੋਂ ਬਾਅਦ, ਸ਼ੇਰ ਸਿੰਘ ਖੇਤਾਂ ਵਿੱਚ ਪਹੁੰਚਿਆ ਜਿੱਥੇ ਉਸਨੇ ਮੋਟਰ ‘ਤੇ ਕੰਮ ਕਰ ਰਹੇ ਹਾਕਮ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਲਈ ਬਿਜਲੀ ਸਮਝੌਤੇ ਬਣੇ ਸਿਰਦਰਦੀ, ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਚੁਕਾਉਣੀ ਪੈ ਸਕਦੀ ਹੈ ਵੱਡੀ ਕੀਮਤ