ਚੰਡੀਗੜ : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੇ ਅਤੇ ਕੋਵਿਡ-19 ਮਹਾਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ-2021 ਦੇਣ ਲਈ ਚੁਣਿਆ ਗਿਆ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਨਾਂ ਸ਼ਖ਼ਸੀਅਤਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਲਈ ਚੁਣਿਆ ਗਿਆ ਹੈ, ਉਨਾਂ ਵਿੱਚ ਮਨਦੀਪ ਸਿੰਘ ਪੁੱਤਰ ਸ਼੍ਰੀ ਹਰਨੇਕ ਸਿੰਘ, ਪਿੰਡ ਖੇਮਾ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਕੈਟਾਗਰੀ ’ਬਹਾਦਰੀ’ ਵਿੱਚ ਜਦਕਿ ਹਰਪ੍ਰੀਤ ਸਿੰਘ ਸੰਧੂ, ਲਿਖਾਰੀ ਤੇ ਫੋਟੋਗ੍ਰਾਫਰ, ਗੁਰਦੇਵ ਨਗਰ, ਲੁਧਿਆਣਾ, ਅਸ਼ੋਕ ਕੁਮਾਰ ਮਿੱਤਲ, ਫਾਊਂਡਰ ਚਾਂਸਲਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਡਾ. ਜਸਲੀਨ ਕੇਵਲਾਨੀ, ਅਸਿਸਟੈਂਟ ਪ੍ਰੋਫੈਸਰ (ਸਮਾਜ ਸ਼ਾਸਤਰ), ਮਾਡਲ ਟਾਊਨ, ਪਟਿਆਲਾ, ਹਰਪ੍ਰੀਤ ਸਿੰਘ ਦਰਦੀ, ਪੱਤਰਕਾਰ, ਚੜਦੀ ਕਲਾ ਟਾਇਮ ਟੀ.ਵੀ ,ਪਟਿਆਲਾ, ਮਿਸ ਸਾਇਸ਼ਾ ਖੰਨਾ ਪੁੱਤਰੀ ਸ਼੍ਰੀ ਅਰਵਿੰਦ ਖੰਨਾ, ਘੁੰਮਣ ਨਗਰ, ਪਟਿਆਲਾ ਦੀ ’ਕਿੱਤਾ ਮਾਹਰ’ ਕੈਟੇਗਰੀ ਵਿੱਚ ਚੋਣ ਕੀਤੀ ਗਈ ਹੈ।
ਇਸੇ ਤਰ੍ਹਾਂ ਸਾਹਿਤ (ਕਵਿ ਕਹਾਣੀਕਾਰ) ਕੈਟਾਗਰੀ ਵਿਚ ਰਾਹੁਲ ਕੁਮਾਰ ਪੁੱਤਰ ਵਿਜੇ ਕੁਮਾਰ ਸ਼ਰਮਾ (ਕਵਿ ਕਹਾਣੀਕਾਰ), ਮਲਕੀਅਤ ਸਿੰਘ ਔਜਲਾ ਪੁੱਤਰ ਸੀਤਲ ਸਿੰਘ, ਚੰਡੀਗੜ , ਸੁਨੀਤਾ ਸੱਭਰਵਾਲ, ਸੇਵਕ ਕਾਲੋਨੀ, ਪਟਿਆਲਾ ਨੂੰ ਚੁਣਿਆ ਗਿਆ ਹੈ।
ਬੁਲਾਰੇ ਅਨੁਸਾਰ ਸਮਾਜ ਸੇਵਾ ਕੈਟੇਗਰੀ ਵਿਚ ਡਾ. ਵਨੀਤ ਸਹਿਗਲ, ਨਿਊਰੋ ਐਂਡ ਚਾਈਲਡ ਕੇਅਰ ਸੈਂਟਰ, ਅੰਮ੍ਰਿਤਸਰ, ਪ੍ਰੇਮਜੀਤ ਸਿੰਘ ਪੁੱਤਰ ਜਗਤਾਰ ਸਿੰਘ, ਪਤਾ ਰੁੱਡਾ ਪੱਤੀ, ਧੌਲਾ, ਜ਼ਿਲ੍ਹਾ ਬਰਨਾਲਾ, ਸੁਖਦੀਪ ਸਿੰਘ, ਪ੍ਰਧਾਨ, ਮੁਹਾਲੀ ਵੈਲਫੇਅਰ ਕਲੱਬ, ਮੋਹਾਲੀ, ਡਾ. ਮਮਤਾ ਸ਼ਰਮਾ, ਯੂਨੀਵਰਸਿਟੀ ਕੈਂਪਸ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ, ਪਿੰਡ ਮਸਤੀਪਾਲ, ਜ਼ਿਲਾ ਹੁਸ਼ਿਆਰਪੁਰ, ਹਰੀ ਓਮ ਜ਼ਿੰਦਲ, ਐਡਵੋਕੇਟ, ਲੁਧਿਆਣਾ, ਮਹੇਸ਼ ਇੰਦਰ ਬਾਂਸਲ (ਆਮ ਆਦਮੀ ਵੈਲਫੇਅਰ ਟਰੱਸਟ, ਪਟਿਆਲਾ) ਨੂੰ ਚੁਣਿਆ ਗਿਆ ਹੈ।
ਕੋਵਿਡ-19 ਮਹਾਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕਰਨ ਲਈ ਸਮਰਪਨ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਤਰਫ਼ੋਂ ਦਰਵਜੀਤ ਸਿੰਘ, ਮਨਪ੍ਰੀਤ ਸਿੰਘ, ਸੁਪਰਡੈਂਟ ਪੰਜਾਬ ਸਿਵਲ ਸਕੱਤਰੇਤ, ਜਸਮਿੰਦਰ ਪਾਲ ਸਿੰਘ, ਸੀਨੀਅਰ ਕੰਸਲਟੈਂਟ, ਬਲਵਿੰਦਰ ਸਿੰਘ, ਪੀ.ਪੀ.ਐਸ, ਸ਼੍ਰੀ ਗਗਨਦੀਪ ਸਿੰਘ, ਪੁੱਤਰ ਸ਼੍ਰੀ ਬਲਦੇਵ ਸਿੰਘ, ਸੀਨੀਅਰ ਸਿਪਾਹੀ, ਤਰਸੇਮ ਕਪੂਰ ਪੁੱਤਰ ਲੇਟ ਰਾਮ ਕਿਸ਼ੋਰ ਕਪੂਰ, ਡਾ. ਗਿਰੀਸ਼ ਡੋਗਰਾ ਸੀਨੀਅਰ ਮੈਡੀਕਲ ਅਫ਼ਸਰ, ਇੰਚਾਰਜ ਕੋਵਿਡ ਟੈਸਟਿੰਗ, ਐਸ.ਏ.ਐਸ. ਨਗਰ ਅਤੇ ਡਾ. ਸੀਮਾ ਗਰਗ, ਜ਼ਿਲ੍ਹਾ ਟੀਕਾਕਰਨ ਅਫ਼ਸਰ, ਹੁਸ਼ਿਆਰਪੁਰ ਨੂੰ ਚੁਣਿਆ ਗਿਆ ਹੈ।
ਭਾਰਤੀ ਫੌਜ ਦੀ ਵੈਸਟਰਨ ਕਮਾਂਡ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਨੇ ਕੋਵਿਡ 19 ਮਹਾਮਾਰੀ ਵਿਰੁੱਧ ਲੜਾਈ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਮੰਗਾਂ ਨੂੰ ਲੈ ਕੇ ਫੁੱਟਿਆ ਅਧਿਆਪਕਾਂ ਦਾ ਗੁੱਸਾ- ਸਿੱਧੂ ਦੇ ਘਰ ਬਾਹਰ ਕਾਲੇ ਕੱਪੜੇ ਪਹਿਨ ਕਾਲੇ ਝੰਡੇ ਲੈ ਕੇ ਕੀਤਾ ਮੁਜ਼ਾਹਰਾ
ਇਸੇ ਤਰ੍ਹਾਂ ਸ਼੍ਰੀ ਰਸ਼ਪਾਲ ਮਲਹੋਤਰਾ ਜੋ ਕਿ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਸੀ.ਆਰ.ਆਰ.ਆਈ.ਡੀ.) ਦੇ ਸੰਸਥਾਪਕ ਅਤੇ ਪ੍ਰਸਿੱਧ ਵਿਦਵਾਨ ਹਨ ਅਤੇ ਚੰਡੀਗੜ੍ਹ ਦੇ ਸ਼੍ਰੀ ਗੁਰਚਰਨ ਸਿੰਘ ਚੰਨੀ, ਜਿਨ੍ਹਾਂ ਨੂੰ ਜੀ.ਐਸ. ਚੰਨੀ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਕਿ ਇੱਕ ਡਾਕੂਮੈਂਟਰੀ ਨਿਰਮਾਤਾ, ਟੀਵੀ ਫਿਲਮ ਨਿਰਮਾਤਾ, ਅਦਾਕਾਰ, ਉੱਘੀ ਥੀਏਟਰ ਸ਼ਖਸੀਅਤ, ਨਾਟਕਕਾਰ ਅਤੇ ਕਾਰਕੁਨ ਹਨ, ਨੂੰ ਵੀ ਆਪਣੇ ਸਬੰਧਤ ਖੇਤਰਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਇਨਾਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ/2021 ਨਾਲ ਸਨਮਾਨਿਤ ਕਰਨ ਲਈ ਗੋਲਡ ਮੈਡਲ, ਸ਼ਾਲ ਅਤੇ ਮੁੱਖ ਸਕੱਤਰ, ਪੰਜਾਬ ਜੀ ਵੱਲੋਂ ਹਸਤਾਖਰ ਕੀਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਇਹ ਸਨਮਾਨ ਦੇਣ ਲਈ ਐਵਾਰਡੀਆਂ ਨੂੰ ਮਿਤੀ/ਸਥਾਨ/ਸਮੇਂ ਬਾਰੇ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ।