ਪੰਜਾਬ ਦੇ ਸਰਕਾਰੀ ਸਿਹਤ ਸੈਕਟਰ ਵਿਚ ਮੰਗਲਵਾਰ ਨੂੰ ਇੱਕ ਵੱਡਾ ਮੀਲ ਪੱਥਰ ਦਰਜ ਕੀਤਾ। ਸਰਕਾਰੀ ਮੈਡੀਕਲ ਕਾਲਜ (GMC), ਪਟਿਆਲਾ ਵਿਖੇ ਪਹਿਲੀ ਵਾਰ ਸਫਲਤਾਪੂਰਵਕ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ।
ਇਸ ਦੇ ਨਾਲ GMC, ਪਟਿਆਲਾ ਸੂਬੇ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ, ਜਿਥੇ ਕਿਡਨੀ ਟਰਾਂਸਪਲਾਂਟ ਦੀ ਸਹੂਲਤ ਸ਼ੁਰੂ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਸਰਕਾਰੀ ਪੱਧਰ ‘ਤੇ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (PILBS), ਮੋਹਾਲੀ ਵਿਚ ਸਫਲ ਲੀਵਰ ਟਰਾਂਸਪਲਾਂਟ ਹੋ ਚੁੱਕੇ ਹਨ।
ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਡਨੀ ਟ੍ਰਾਂਸਪਲਾਂਟ ਸਰਜਰੀ 10 ਸਤੰਬਰ ਨੂੰ ਕੀਤੀ ਗਈ ਸੀ।

ਮਰੀਜ਼ ਅਤੇ ਉਸਦੀ ਪਤਨੀ ਜਿਸ ਨੇ ਕਿਡਨੀ ਦਾਨ ਕੀਤਾ ਸੀ, ਦੋਵਾਂ ਦੀ ਹਾਲਤ ਸਥਿਰ ਹੈ ਅਤੇ ਟ੍ਰਾਂਸਪਲਾਂਟ ਆਈਸੀਯੂ ਵਿੱਚ ਡਾਕਟਰਾਂ ਦੀ ਨੇੜਲੀ ਨਿਗਰਾਨੀ ਹੇਠ ਸਿਹਤਮੰਦ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੂਰਾ ਇਲਾਜ ਮੁਫ਼ਤ ਪ੍ਰਦਾਨ ਕੀਤਾ ਗਿਆ ਸੀ। ਪਰਿਵਾਰ ਨੂੰ ਇਲਾਜ ਲਈ ਕੋਈ ਵੀ ਜੇਬ ਖਰਚਾ ਨਹੀਂ ਦੇਣਾ ਪਿਆ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨਿੱਜੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਕਿਡਨੀ ਟ੍ਰਾਂਸਪਲਾਂਟ ਆਮ ਤੌਰ ‘ਤੇ 8 ਤੋਂ 12 ਲੱਖ ਰੁਪਏ ਦੇ ਵਿਚਕਾਰ ਹੁੰਦਾ ਹੈ।
ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਸਦਕਾ ਗੁਰਦੇ ਤੇ ਲਿਵਰ ਟਰਾਂਸਪਲਾਂਟ ਮੁਫਤ ਹੋ ਰਹੇ ਹਨ। ਮਾਨ ਸਰਕਾਰ ਨੇ ਮਸ਼ੀਨਾਂ ਦੀ ਗਿਣਤੀ 110 ਤੋਂ ਵਧਾ ਕੇ 206 ਕਰ ਦਿੱਤੀ ਹੈ, ਜਿਸ ਨਾਲ 32,000 ਦੀ ਬਜਾਏ 56,000 ਡਾਇਲਸਿਸ ਕੀਤਾ ਜਾ ਰਹੇ ਹਨ। 10 ਲੱਖ ਵਾਲੇ ਸਿਹਤ ਕਾਰਡ ਰਾਹੀਂ ਨਿੱਜੀ ਹਸਪਤਾਲਾਂ ‘ਚ ਵੀ 5.33 ਲੱਖ ਮਰੀਜ਼ ਡਾਇਲਸਿਸ ਕਰਵਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ 96 ਲੱਖ ਲੋਕਾਂ ਦੀ ਆਮ ਆਦਮੀ ਕਲੀਨਿਕ ‘ਚ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਅੰਮ੍ਰਿਤ ਪ੍ਰੋਜੈਕਟ ਤਹਿਤ 1,080 ਦਿਲ ਦੇ ਮਰੀਜ਼ਾਂ ਦਾ ਸਫ਼ਲ ਇਲਾਜ ਕੀਤਾ ਜਾ ਰਿਹਾ ਹੈ। ਉਥੇ ਹੀ 4 ਮੈਡੀਕਲ ਕਾਲਜਾਂ ‘ਚ ਗੁਰਦੇ ਬਦਲੇ ਜਾ ਸਕਣਗੇ। ਇਸ ਦੇ ਨਾਲ ਹੀ ਸਿਖਲਾਈ ਪ੍ਰਾਪਤ 1100 ਟ੍ਰੇਨਰ ਪੰਜਾਬ ‘ਚ ਰੋਜ਼ 3 ਲੱਖ ਲੋਕਾਂ ਨੂੰ ਯੋਗਾ ਕਰਵਾਉਂਦੇ ਨੇ, ਕਿਸੇ ਨੂੰ ਮਜ਼ਬੂਰੀ ‘ਚ 1 ਰੁਪਇਆ ਆਪਣੀ ਸਿਹਤ ‘ਤੇ ਖਰਚਣ ਦੀ ਲੋੜ ਨਹੀਂ।

ਸੰਗਰੂਰ ਜ਼ਿਲ੍ਹੇ ਦੇ ਨਮੋਲ ਸਥਿਤ ਰੋਮਾਣਾ ਪੱਟੀ ਦਾ ਰਹਿਣ ਵਾਲਾ 37 ਸਾਲਾ ਮਰੀਜ਼ ਕਿਡਨੀ ਫੇਲੀਅਰ ਤੋਂ ਪੀੜਤ ਸੀ। ਉਸ ਨੂੰ ਮੈਮਬ੍ਰੈਨੋਪਰੋਲੀਫੇਰੇਟਿਵ ਗਲੋਮੇਰੂਲੋਨੇਫ੍ਰਾਈਟਿਸ (MPGN) ਦੀ ਬੀਮਾਰੀ ਸੀ ਅਤੇ ਦਸੰਬਰ 2025 ਤੋਂ ਹਫ਼ਤੇ ਵਿੱਚ ਤਿੰਨ ਵਾਰ ਰੈਦੀਲਰ ਹੀਮੋਡਾਇਲਸਿਸ ਕਰਵਾ ਰਿਹਾ ਸੀ। ਜਾਂਚ ਅਤੇ ਡਾਕਟਰੀ ਮੁਲਾਂਕਣ ਤੋਂ ਬਾਅਦ ਉਸ ਦੀ 29 ਸਾਲਾ ਪਤਨੀ ਨੇ ਸਵੈ-ਇੱਛਾ ਨਾਲ ਆਪਣੀ ਕਿਡਨੀ ਦਾਨ ਕਰਨ ਲਈ ਕਿਹਾ।
ਡਾ. ਬਲਬੀਰ ਸਿੰਘ ਨੇ ਮਰੀਜ਼ ਅਤੇ ਉਸ ਦੀ ਪਤਨੀ ਨਾਲ ਵੀਡੀਓ ਕਾਲ ਰਾਹੀਂ ਉਨ੍ਹਾਂ ਦੀ ਤੰਦਰੁਸਤੀ ਬਾਰੇ ਜਾਣਿਆ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਟ੍ਰਾਂਸਪਲਾਂਟ ਟੀਮ ਨੂੰ ਵਧਾਈ ਦਿੱਤੀ।
ਟ੍ਰਾਂਸਪਲਾਂਟ ਟੀਮ ਦੀ ਅਗਵਾਈ ਪ੍ਰੋ. ਸਰਬਪ੍ਰੀਤ ਸਿੰਘ ਕਰ ਰਹੇ ਸਨ। ਟੀਮ ਵਿੱਚ ਪ੍ਰੋ. ਐਚ.ਬੀ.ਐਸ. ਸੰਧੂ ਅਤੇ ਡਾ. ਸੁਪਰਨ ਸ਼ਰਮਾ ਸ਼ਾਮਲ ਸਨ। ਨੈਫਰੋਲੋਜੀ ਟੀਮ ਦੀ ਅਗਵਾਈ ਡਾ. ਠਾਕੁਰਵੀਰ ਕੋਹਲੀ ਕਰ ਰਹੇ ਸਨ ਅਤੇ ਅਨੱਸਥੀਸੀਆ ਟੀਮ ਦੀ ਅਗਵਾਈ ਡਾ. ਤਨਵੀਰ ਕੁੰਦਰਾ ਕਰ ਰਹੇ ਸਨ। ਡਾਇਰੈਕਟਰ-ਪ੍ਰਿੰਸੀਪਲ ਅਤੇ ਮੈਡੀਸਨ ਵਿਭਾਗ ਦੇ ਮੁਖੀ, ਡਾ. ਆਰ.ਪੀ.ਐਸ. ਸਿਬੀਆ ਵੀ ਇਸ ਪ੍ਰਕਿਰਿਆ ਦਾ ਹਿੱਸਾ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ‘ਚ 25 ਸਤੰਬਰ ਨੂੰ ਸਥਾਨਕ ਛੁੱਟੀ ਦਾ ਐਲਾਨ, ਵਿੱਦਿਅਕ ਅਦਾਰੇ ਤੇ ਹੋਰ ਸਰਕਾਰੀ ਸੰਸਥਾਵਾਂ ਰਹਿਣਗੀਆਂ ਬੰਦ
PGIMIR ਚੰਡੀਗੜ੍ਹ ਨੇ GMC ਪਟਿਆਲਾ ਵਿਖੇ ਕਿਡਨੀ ਟ੍ਰਾਂਸਪਲਾਂਟ ਪ੍ਰੋਗਰਾਮ ਸਥਾਪਤ ਕਰਨ ਵਿੱਚ ਵੀ ਅਹਿਮ ਸਹਿਯੋਗ ਪ੍ਰਦਾਨ ਕੀਤੀ। ਸਿਹਤ ਮੰਤਰੀ ਨੇ PGIMIR ਦੇ ਡਾਇਰੈਕਟਰ, ਪ੍ਰੋਫੈਸਰ ਵਿਵੇਕ ਲਾਲ, ਰੇਨਲ ਟ੍ਰਾਂਸਪਲਾਂਟ ਸਰਜਰੀ ਅਤੇ ਰੋਟੋ-ਨੌਰਥ ਦੇ ਮੁਖੀ, ਪ੍ਰੋਫੈਸਰ ਅਸ਼ੀਸ਼ ਸ਼ਰਮਾ ਅਤੇ ਇਮਿਊਨੋਪੈਥੋਲੋਜੀ ਵਿਭਾਗ ਦਾ ਧੰਨਵਾਦ ਕੀਤਾ। PGI ਟੀਮ ਨੇ ਸਿਖਲਾਈ, ਤਕਨੀਕੀ ਮਾਰਗਦਰਸ਼ਨ ਅਤੇ ਸਾਈਟ ‘ਤੇ ਸਰਜੀਕਲ ਨਿਗਰਾਨੀ ਪ੍ਰਦਾਨ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








