ਪੰਜਾਬੀ ਇੰਡਸਟਰੀ ਤੋਂ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੋਹਾਲੀ ਪੁਲਿਸ ਵੱਲੋਂ ਸਿੰਗਰ Singga ‘ਤੇ FIR ਦਰਜ ਕੀਤੀ ਗਈ ਹੈ। ਮੋਹਾਲੀ ਦੇ ਸੁਹਾਣਾ ਥਾਣੇ ‘ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਤੇ ਫਾਇਰਿੰਗ ਕਰਦੇ ਹੋਏ ਵੀਡੀਓ ਪੋਸਟ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਆਰਮਸ ਐਕਟ ਤਹਿਤ FIR ਦਰਜ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ Singga ਦੇ ਸਾਥੀ ਜਗਪ੍ਰੀਤ ਉਰਫ ਜੱਗੀ ‘ਤੇ ਵੀ ਕੇਸ ਦਰਜ ਹੋਇਆ ਹੈ।
ਇਹ ਵੀ ਪੜ੍ਹੋ : ਘੱਟ ਗਿਣਤੀਆਂ ਨੂੰ ਅਫਗਾਨਿਸਤਾਨ ‘ਚ ਤਾਲਿਬਾਨ ਬਣਾ ਰਿਹਾ ਨਿਸ਼ਾਨਾ, ਪੰਜਾਬ ‘ਚ ਰਹਿੰਦੇ ਕਾਬਲੀ ਸਿੱਖ ਪਰਿਵਾਰਾਂ ਦੀ ਵਧੀ ਚਿੰਤਾ