ਤਲਵਾੜਾ: ਹੁਸ਼ਿਆਰਪੁਰ ਵਿਚ ਦਿਨੋ-ਦਿਨ ਕ੍ਰਾਈਮ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇੰਝ ਜਾਪਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਕਾਨੂੰਨ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਪੁਰ ਦੇ ਬਲਾਕ ਤਲਵਾੜਾ ਅਧੀਨ ਪੈਂਦੇ ਪਿੰਡ ਰੋਲੀ ਵਿਖੇ ਸਾਹਮਣੇ ਆਇਆ ਜਿਥੇ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਪਰਿਵਾਰ ਅਨੁਸਾਰ ਲੜਕੀ ਦੇ ਵਿਆਹ ਨੂੰ ਸਿਰਫ ਇੱਕ ਸਾਲ ਹੋਇਆ ਸੀ ਅਤੇ ਲੜਕੀ ਦਾ ਡੇਢ ਮਹੀਨੇ ਦਾ ਬੱਚਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲੜਕਾ ਅਤੇ ਉਸ ਦਾ ਪਰਿਵਾਰ ਵਿਆਹ ਤੋਂ ਬਾਅਦ ਲੜਕੀ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਸਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਭਾਰਤ ਨਗਰ ਚੌਕ ਫਲਾਈਓਵਰ ਲਈ ਵਰਕ ਆਰਡਰ ਜਾਰੀ, ਕੰਮ ਦੋ ਸਾਲਾਂ ਵਿੱਚ ਕਰਨਾ ਹੋਵੇਗਾ ਪੂਰਾ
ਉਸ ਨੇ ਦੱਸਿਆ ਕਿ ਲੜਕੇ ਨੇ ਧੋਖੇ ਨਾਲ ਫੋਨ ਕਰਕੇ ਲੜਕੀ ਨੂੰ ਬੁਲਾਇਆ ਅਤੇ ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ ਅਤੇ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਲੜਕੀ ਦੀ ਭੈਣ ਦਾ ਦੋਸ਼ ਹੈ ਕਿ ਉਸ ਨੇ ਮੈਨੂੰ ਵੀ ਧਮਕੀ ਦਿੱਤੀ ਅਤੇ ਮੈਨੂੰ ਝੂਠਾ ਬਿਆਨ ਦੇਣ ਲਈ ਮਜਬੂਰ ਕੀਤਾ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਧੀ ਦਾ ਕਤਲ ਕੀਤਾ ਗਿਆ ਹੈ ਅਤੇ ਪਰਿਵਾਰ ਦੀ ਤਰਫੋਂ ਪੁਲਿਸ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੀ ਹੈ।