ਅਮਰੀਕਾ ਦੇ ਫਲੋਰਿਡਾ ਵਿੱਚ ਐਤਵਾਰ ਨੂੰ ਇੱਕ ਬੰਦੂਕਧਾਰੀ ਵੱਲੋਂ ਗੋਲੀਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਮਾਂ ਤੇ ਧੀ ਵੀ ਸ਼ਾਮਿਲ ਹਨ।
![Florida shooting](https://dailypost.in/wp-content/uploads/2021/09/e3-1024x576.jpg)
ਇਸ ਸਬੰਧੀ ਫਲੋਰਿਡਾ ਸ਼ੈਰਿਫ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੜਕੇ ਪੁਲਿਸ ਦੀ ਇੱਕ ਬੰਦੂਕਧਾਰੀ ਨਾਲ ਮੁਠਭੇੜ ਹੋ ਗਈ। ਇਸ ਮੁਠਭੇੜ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ।
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਮਾਂ ਤੇ ਧੀ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਮਾਂ ਨੇ ਆਪਣੇ ਆਖਰੀ ਸਮੇਂ ਤੱਕ ਆਪਣੀ ਬੱਚੀ ਦਾ ਹੱਥ ਫੜ੍ਹਿਆ ਹੋਇਆ ਸੀ। ਪੋਲਕ ਕਾਊਂਟੀ ਦੇ ਸ਼ੈਰਿਫ ਗ੍ਰੈਡੀ ਜੁਡ ਨੇ ਕਿਹਾ ਕਿ ਸ਼ੱਕੀ ਵਿਅਕਤੀ ਪੂਰੀ ਤਰ੍ਹਾਂ ਗੋਲਾ-ਬਾਰੂਦ ਨਾਲ ਲੈਸ ਸੀ ਅਤੇ ਉਸ ਨੇ ਬੁਲੇਟ ਪਰੂਫ ਵੈਸਟ ਵੀ ਪਾਈ ਹੋਈ ਸੀ।
![Florida shooting](https://dailypost.in/wp-content/uploads/2021/09/e2-1.jpg)
ਉਨ੍ਹਾਂ ਕਿਹਾ ਕਿ ਉਸਨੂੰ ਲੇਕਲੈਂਡ ਵਿੱਚ ਇੱਕ ਘਰ ਦੇ ਬਾਹਰ ਘੇਰਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਸ਼ੱਕੀ ਨੇ ਪੁਲਿਸ ਨਾਲ ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ।
ਇਹ ਵੀ ਦੇਖੋ: ਅਣਖ ਨੂੰ ਪਿੱਛੇ ਰੱਖ ਇਹ ਸਿੱਖ ਨੌਜਵਾਨ ਪਰਿਵਾਰ ਪਾਲਣ ਲਈ ਸੜਕਾਂ ‘ਤੇ ਵੇਚ ਰਿਹਾ ਕੁਲਫੀ, ਵਿਦੇਸ਼ ਜਾਣ….