ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਇੱਕ 18 ਸਾਲਾ ਵਿਦਿਆਰਥਣ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਕੂਟੀ ਨਹਿਰ ਦੇ ਕੰਢੇ ਮਿਲੀ ਹੈ। ਆਈਲੈਟਸ ‘ਚ ਘੱਟ ਬੈਂਡ ਆਉਣ ‘ਤੇ ਵਿਦਿਆਰਥਣ ਨੇ ਇਹ ਕਦਮ ਚੁੱਕਿਆ। ਪਟਿਆਲਾ ਦੇ ਤ੍ਰਿਪੜੀ ਟਾਊਨ ਦੀ ਰਹਿਣ ਵਾਲੀ ਇਸ ਵਿਦਿਆਰਥਣ ਵੱਲੋਂ ਆਈਲੈਟਸ ਦੀ ਪ੍ਰੀਖਿਆ ਵਿੱਚ ਘੱਟ ਬੈਂਡ ਆਉਣ ਤੋਂ ਬਾਅਦ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਕੁੜੀ ਦੀ ਲਾਸ਼ ਪਿੰਡ ਪਸਿਆਣਾ ਦੀ ਨਾਜ਼ਿਕ ਨਹਿਰ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਕ੍ਰਿਸਪੀ (18) ਵਜੋਂ ਹੋਈ ਹੈ। ਪੁਲਿਸ ਮੁਤਾਬਕ ਕ੍ਰਿਸਪੀ ਪਿਛਲੇ ਕੁਝ ਸਮੇਂ ਤੋਂ ਆਪਣੀ ਪੜ੍ਹਾਈ ਨੂੰ ਲੈ ਕੇ ਚਿੰਤਤ ਸੀ। ਉਹ ਇਕ ਪ੍ਰਾਈਵੇਟ ਇੰਸਟੀਚਿਊਟ ਵਿਚ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਕਰ ਰਹੀ ਸੀ। ਪਿਛਲੇ ਦਿਨੀਂ ਉਸਦੇ ਆਈਲੈਟਸ ਵਿੱਚ ਬੈਂਡ ਘੱਟ ਆਏ ਸਨ। ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਆ ਗਈ ਸੀ। ਇਸ ਦੌਰਾਨ ਉਹ ਘਰੋਂ ਲਾਪਤਾ ਹੋ ਗਈ। ਤਲਾਸ਼ੀ ਕਰਦੇ ਸਮੇਂ ਉਸ ਦੀ ਐਕਟਿਵਾ ਨਾਭਾ ਰੋਡ ‘ਤੇ ਨਹਿਰ ਦੇ ਕਿਨਾਰੇ ਪਈ ਮਿਲੀ ਅਤੇ ਲਾਸ਼ ਨਹਿਰ ‘ਚੋਂ ਬਰਾਮਦ ਹੋਈ।
ਵੀਡੀਓ ਲਈ ਕਲਿੱਕ ਕਰੋ -: