ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਹਿਸ਼ਤ ਫੈਲਾ ਦਿੱਤੀ ਹੈ। ਓਮੀਕ੍ਰੋਨ ਵਾਇਰਸ ਦੇ ਡਰ ਕਾਰਨ ਕਈ ਦੇਸ਼ਾਂ ਵਿੱਚ ਮੁੜ ਤੋਂ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਈ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਉਡਾਣਾਂ ‘ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਹਾਲਾਂਕਿ, ਇਸ ਵਿਚਾਲੇ ਓਮੀਕ੍ਰੋਨ ਨੂੰ ਲੈ ਕੇ WHO ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਵਾਇਰਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਕੋਵਿਡ ਦਾ ਬਹੁਤ ਹੀ ਮਾਮੂਲੀ ਰੂਪ ਹੈ।
ਇਸ ਸਬੰਧੀ ਦੱਖਣੀ ਅਫ਼ਰੀਕੀ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਖੋਜ ਕੀਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਨਵੇਂ ਰੂਪ ਦੇ ਲੱਛਣ ਡੈਲਟਾ ਵੈਰੀਐਂਟ ਦੀ ਤਰ੍ਹਾਂ ਖ਼ਤਰਨਾਕ ਨਹੀਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਪਰਿਵਰਤਨ ਦੇ ਨਤੀਜੇ ਵਜੋਂ ਕੋਈ ਮੌਤ ਜਾਂ ਗੰਭੀਰ ਬਿਮਾਰੀ ਦੀ ਰਿਪੋਰਟ ਨਹੀਂ ਹੋਈ ਹੈ, ਜੋ ਇਸਨੂੰ ਗੰਭੀਰ ਦਰਸਾਉਂਦੀ ਹੋਵੇ। ਦੱਖਣੀ ਅਫ਼ਰੀਕਾ ਦੇ ਡਾਕਟਰਾਂ ਨੇ ਦਾਅਵਾ ਕਰਦੇ ਹੋਏ ਕਿ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਗੰਭੀਰ ਹੋਣ ਦੀ ਬਜਾਏ ਮਾਮੂਲੀ ਹੈ ।
ਦੱਸ ਦੇਈਏ ਕਿ ਕੋਵਿਡ ਦੇ ਨਵੇਂ ਰੂਪ ਨੂੰ ਲੈ ਕੇ WHO ਦੇ ਮਾਹਰਾਂ ਵੱਲੋਂ ਵੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਦੇਸ਼ਾਂ ਨੂੰ ਕਿਹਾ ਕਿ ਉਹ ਯਾਤਰਾ ਪਾਬੰਦੀਆਂ ਨੂੰ ਲਾਗੂ ਨਾ ਕਰਨ ਕਿਉਂਕਿ ਇਹ “ਆਖਰੀ ਉਪਾਅ” ਹਨ ਜੋ ਅਜਿਹੀਆਂ ਛੋਟੀਆਂ ਸਥਿਤੀਆਂ ਵਿੱਚ ਬੇਲੋੜੇ ਹਨ। ਉਨ੍ਹਾਂ ਕਿਹਾ ਕਿ ਇਹ ਸੀਮਾਵਾਂ ਕੋਰੋਨਾ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਾਬੰਦੀਆਂ ਨੂੰ ਲਾਗੂ ਕਰਨ ਨਾਲ ਅਲੱਗ-ਥਲੱਗ ਖੇਤਰਾਂ ਦੇ ਵਸਨੀਕਾਂ ਦੀ ਆਰਥਿਕਤਾ ਅਤੇ ਰੋਜ਼ੀ-ਰੋਟੀ ‘ਤੇ ਪ੍ਰਭਾਵ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: