ਯੂ. ਪੀ. ਚੋਣਾਂ ਦੀਆਂ ਤਰੀਕਾਂ ਦੇ ਐੈਲਾਨ ਤੋਂ ਬਾਅਦ ਪਾਰਟੀ ਵਿਚ ਟਿਕਟਾਂ ਨੂੰ ਲੈ ਕੇ ਤਕਰਾਰ ਦੇਖਣ ਨੂੰ ਮਿਲ ਰਿਹਾ ਹੈ। ਲਖਨਊ ਵਿਚ ਸਮਾਜਵਾਦੀ ਪਾਰਟੀ ਦੇ ਬਾਹਰ ਅਲੀਗੜ੍ਹ ਦੇ ਆਦਿਤਯ ਠਾਕੁਰ ਨੇ ਖੁਦ ਉਤੇ ਪੈਟਰੋਲ ਪਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਟਿਕਟ ਨਾ ਮਿਲਣ ਕਾਰਨ ਉੁਨ੍ਹਾਂ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਬਚਾ ਲਿਆ ਤੇ ਕਿਹਾ ਕਿ ਹੁਣ ਉਹ ਸੁਰੱਖਿਅਤ ਹਨ।
ਬਸਪਾ ਤੋਂ ਟਿਕਟ ਨਾ ਮਿਲਣ ਨਾਲ ਨਾਰਾਜ਼ ਨੇਤਾ ਨੇ ਪੈਸਾ ਲੈ ਕੇ ਟਿਕਟ ਨਾ ਦੇਣ ਦਾ ਦੋਸ਼ ਲਗਾਇਆ ਸੀ। ਸ਼ੁੱਕਰਵਾਰ ਨੂੰ ਮਹਿਲਾ ਕਾਂਗਰਸ ਦੀ ਨੇਤਾ ਨੇ ਪ੍ਰਿਯੰਕਾ ਗਾਂਧੀ ਦੇ ਸਕੱਤਰ ਸੰਦੀਪ ਸਿੰਘ ਉੁਤੇ ਪੈਸਾ ਲੈ ਕੇ ਟਿਕਟ ਵੰਡਣ ਦਾ ਦੋਸ਼ ਲਗਾਇਆ। ਕਾਂਗਰਸ ਨੇਤਾ ਪ੍ਰਿਯੰਕਾ ਮੌਰਿਆ ਨੇ ਕਿਹਾ ਕਿ ਉਹ ਲਖਨਊ ਦੀ ਸਰੋਜਨੀ ਨਗਰ ਸੀਟ ਤੋਂ ਟਿਕਟ ਚਾਹੁੰਦੀ ਸੀ ਪਰ ਪਾਰਟੀ ਨੇ ਕਿਸੇ ਹੋਰ ਨੂੰ ਟਿਕਟ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਯੂਪੀ ਵਿਚ 7 ਫੇਜ਼ ਵਿਚ ਚੋਣਾਂ ਹੋਣਗੀਆਂ। ਪਹਿਲੇ ਫੇਜ਼ ਤਹਿਤ 10 ਫਰਵਰੀ ਨੂੰ, ਦੂਜੇ ਫੇਜ਼ ਵਿਚ 14 ਫਰਵਰੀ, ਤੀਜਾ ਫੇਜ਼ 20 ਫਰਵਰੀ, ਚੌਥਾ ਫੇਜ਼ 23 ਫਰਵਰੀ, 5ਵਾਂ ਫੇਜ਼ 27 ਫਰਵਰੀ, ਛੇਵਾਂ ਫੇਜ਼ 3 ਮਾਰਚ ਤੇ 7ਵਾਂ ਫੇਜ਼ 7 ਮਾਰਚ ਨੂੰ ਹੋਵੇਗਾ ਤੇ 10 ਮਾਰਚ ਨੂੰ ਨਤੀਜੇ ਆਉਣਗੇ। ਯੂਪੀ ਵਿਚ ਪਿਛਲੀਆਂ ਚੋਣਾਂ ਫਰਵਰੀ ਮਾਰਚ 2017 ਵਿਚ ਹੋਈਆਂ ਸਨ ਤੇ ਭਾਜਪਾ ਦੀ ਅਗਵਾਈ ਵਿਚ NDA ਨੇ 325 ਸੀਟਾਂ ਜਿੱਕ ਕੇ ਸੱਤਾ ਵਿਚ ਪਰਤੀ ਸੀ ਤੇ ਯੋਗੀ ਆਦਿੱਤਿਯਨਾਥ ਨੇ 19 ਮਾਰਚ 2017 ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।